Ludhiana News : ਸੱਪ ਦੇ ਡੰਗਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ, ਪਹਿਲੀ ਤੇ ਦੂਜੀ ਜਮਾਤ 'ਚ ਪੜ੍ਹਦੀਆਂ ਸਨ ਦੋਵੇਂ
ਸ਼ੁੱਕਰਵਾਰ ਰਾਤ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ ਜੋ ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ।
Publish Date: Sat, 19 Jul 2025 09:09 PM (IST)
Updated Date: Sat, 19 Jul 2025 09:13 PM (IST)
ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਪਿੰਡ ਪਵਾਤ ਵਿਖੇ ਸੱਪ ਦੇ ਡੱਸਣ ਨਾਲ 2 ਸਕੀਆਂ ਭੈਣਾਂ ਅਨੁਪਮ (11) ਤੇ ਸੁਰਭੀ (8) ਦੀ ਮੌਤ ਹੋ ਗਈ ਜੋ ਕਿ ਦੂਜੀ ਤੇ ਪਹਿਲੀ ਜਮਾਤ ’ਚ ਪੜ੍ਹਦੀਆਂ ਸਨ। ਮ੍ਰਿਤਕਾਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੇ 6 ਬੱਚੇ ਹਨ ਤੇ ਉਹ 4-5 ਸਾਲਾਂ ਤੋਂ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਮੋਟਰ ਨੇੜੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ।
ਸ਼ੁੱਕਰਵਾਰ ਰਾਤ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ ਜੋ ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁੜ ਛੱਤ ’ਤੇ ਚਲੀਆਂ ਗਈਆਂ ਜਿੱਥੇ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਤੇ ਦੇਖਿਆ ਕਿ ਇੱਕ ਸੱਪ ਹੇਠਾਂ ਵਿਹੜੇ ਵਿਚ ਫਿਰ ਰਿਹਾ ਹੈ ਜਿਸ ਨੂੰ ਉਨ੍ਹਾਂ ਨੇ ਮਾਰ ਦਿੱਤਾ। ਕਰੀਬ 2 ਵਜੇ ਲੜਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 5 ਮਿੰਟ ਬਾਅਦ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ ਜਿਨ੍ਹਾਂ ’ਚੋਂ ਇੱਕ ਦੇ ਗਲੇ ਤੇ ਦੂਜੀ ਦੇ ਹੱਥ ’ਤੇ ਸੱਪ ਵਲੋਂ ਡੰਗਣ ਦੇ ਨਿਸ਼ਾਨ ਸਨ। ਦੋਵੇਂ ਲੜਕੀਆਂ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।