Ludhiana News : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਸਜਾਇਆ
ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ’ਤੇ ਪਿੰਡ ਮੁੱਲਾਂਪੁਰ ਵਿਖੇ ਗੁਰਦੁਆਰਾ ਮਾਤਾ ਗੁਜਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਗਿਆਨੀ ਬਲਦੇਵ ਸਿੰਘ ਮੀਰੀ ਪੀਰੀ ਢਾਡੀ ਜਥਾ ਰਕਬਾ ਵਾਲਿਆਂ ਦੇ ਢਾਡੀ ਜਥੇ ਤੇ ਭਾਈ ਸੁਖਮਨਪ੍ਰੀਤ ਸਿੰਘ ਦੇ ਕਲਗੀਧਰ ਢਾਡੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਅੰਮ੍ਰਿਤ ਛੱਕ ਕੇ ਬਾਣੇ ਤੇ ਬਾਣੀ ਦੇ ਧਾਰਣੀ ਹੋਣ ਦੀ ਅਪੀਲ ਕੀਤੀ। ਗੁਰਦੁਆਰਾ ਮਾਤਾ ਗੁਜਰੀ ਜੀ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਭੱਟੀਆਂ ਦੇ ਜਥੇ ਨੇ ਸੰਗਤ
Publish Date: Thu, 01 Jan 2026 12:33 PM (IST)
Updated Date: Thu, 01 Jan 2026 12:35 PM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ’ਤੇ ਪਿੰਡ ਮੁੱਲਾਂਪੁਰ ਵਿਖੇ ਗੁਰਦੁਆਰਾ ਮਾਤਾ ਗੁਜਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਗਿਆਨੀ ਬਲਦੇਵ ਸਿੰਘ ਮੀਰੀ ਪੀਰੀ ਢਾਡੀ ਜਥਾ ਰਕਬਾ ਵਾਲਿਆਂ ਦੇ ਢਾਡੀ ਜਥੇ ਤੇ ਭਾਈ ਸੁਖਮਨਪ੍ਰੀਤ ਸਿੰਘ ਦੇ ਕਲਗੀਧਰ ਢਾਡੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਅੰਮ੍ਰਿਤ ਛੱਕ ਕੇ ਬਾਣੇ ਤੇ ਬਾਣੀ ਦੇ ਧਾਰਣੀ ਹੋਣ ਦੀ ਅਪੀਲ ਕੀਤੀ। ਗੁਰਦੁਆਰਾ ਮਾਤਾ ਗੁਜਰੀ ਜੀ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਭੱਟੀਆਂ ਦੇ ਜਥੇ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।
ਨਗਰ ਦੀ ਪਰਿਕਰਮਾ ਦੌਰਾਨ ਵੱਖ-ਵੱਖ ਪੜਾਵਾਂ ’ਤੇ ਮੁਹੱਲਾ ਵਾਸੀਆਂ ਵੱਲੋਂ ਸੰਗਤ ਲਈ ਵੱਖ-ਵੱਖ ਲੰਗਰਾਂ ਤੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ। ਹਰ ਪਾਸੇ ਸੰਗਤ ਵੱਲੋਂ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦੀ ਉਸਤਤ ਗਾਈ ਜਾ ਰਹੀ ਸੀ। ਸਟੇਜ ਸੰਚਾਲਨ ਸੁਰਿੰਦਰਪਾਲ ਸਿੰਘ ਮਿੱਠੂ ਤੇ ਜਰਨੈਲ ਸਿੰਘ ਖ਼ਾਲਸਾ ਵੱਲੋਂ ਕੀਤਾ ਗਿਆ।
ਇਸ ਮੌਕੇ ਮੁੱਖ ਸੇਵਾਦਾਰ ਜੱਥੇਦਾਰ ਬਾਬਾ ਬਖਸ਼ੀਸ਼ ਸਿੰਘ, ਭਾਗ ਸਿੰਘ ਗਿੱਲ, ਸਾਬਕਾ ਸਰਪੰਚ ਕਮਲਜੀਤ ਕੌਰ ਗਿੱਲ, ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਬਲਬੀਰ ਸਿੰਘ ਗਿੱਲ, ਪ੍ਰਧਾਨ ਦਰਸ਼ਨ ਸਿੰਘ ਠੇਕੇਦਾਰ, ਕਰਮਜੀਤ ਸਿੰਘ ਗਿੱਲ, ਸੂਬੇਦਾਰ ਸਰੂਪ ਸਿੰਘ, ਕੈਪਟਨ ਮੇਜਰ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ ਨਿਰਮਲ ਸਿੰਘ, ਪਰਮਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਦਰਸ਼ਨ ਸਿੰਘ ਧਨੋਆ, ਰਾਮ ਕਿਸ਼ਨ ਸਿੰਘ, ਮਿਸਤਰੀ ਤੋਤਾ ਸਿੰਘ, ਹਰਜੀਤ ਸਿੰਘ ਕਲੇਰ, ਰਜਿੰਦਰ ਸਿੰਘ ਲਾਲੀ, ਪ੍ਰਧਾਨ ਮੇਜਰ ਸਿੰਘ ਗੋਰਾ, ਅਮਰ ਸਿੰਘ ਖਾਲਸਾ, ਨੀਟੂ ਬਾਬਾ, ਕੁਲਦੀਪ ਸਿੰਘ ਬਾਬੇਕੇ, ਸੁਪਰਡੈਂਟ ਮਨਜੀਤ ਸਿੰਘ, ਮਿਸ਼ਰਾ ਸਿੰਘ ਅਤੇ ਹਰਵਿੰਦਰ ਸਿੰਘ ਮਿੱਠਾ ਆਦਿ ਹਾਜ਼ਰ ਸਨ।