Ludhiana News : ਵਿਆਹ ਦੀ ਰੌਣਕ 'ਚ ਵੱਡੀ ਵਾਰਦਾਤ, ਮੈਰਿਜ ਪੈਲੇਸ 'ਚ ਸੋਨੇ ਦਾ ਭਰਿਆ ਬੈਗ ਚੁੱਕ ਕੇ ਰਫ਼ੂ ਚੱਕਰ ਹੋਏ ਚੋਰ
ਪਰਿਵਾਰਿਕ ਮੈਂਬਰਾਂ ਅਤੇ ਹੋਟਲ ਦੇ ਸਟਾਫ ਨੇ ਬੈਗ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚੋਰਾਂ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਦਮਾਸ਼ਾਂ ਨੂੰ ਤਲਾਸ਼ਣ ਲਈ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
Publish Date: Sun, 18 Jan 2026 09:41 PM (IST)
Updated Date: Sun, 18 Jan 2026 09:44 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੱਖੋਵਾਲ ਰੋਡ 'ਤੇ ਸਥਿਤ ਇੱਕ ਮੈਰਿਜ ਪੈਲਸ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਵਿਆਹ ਸਮਾਰੋਹ ਦੇ ਦੌਰਾਨ ਚੋਰਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਵਿਆਹ ਦੀਆਂ ਰਸਮਾਂ ਦੇ ਦੌਰਾਨ ਮੌਕਾ ਦੇਖਦੇ ਹੀ ਅਣਪਛਾਤੇ ਚੋਰ ਮੈਰਿਜ ਪੈਲੇਸ ਵਿੱਚ ਦਾਖਲ ਹੋਏ ਅਤੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਚੁੱਕ ਕੇ ਰਫੂ ਚੱਕਰ ਹੋ ਗਏ।
ਵਾਰਦਾਤ ਦਾ ਪਤਾ ਲੱਗਦਿਆ ਹੀ ਵਿਆਹ ਸਮਾਰੋਹ ਵਿੱਚ ਸ਼ਾਮਿਲ ਪਰਿਵਾਰਿਕ ਮੈਂਬਰਾਂ ਅਤੇ ਮਹਿਮਾਨਾਂ ਦੇ ਹੋਸ਼ ਉੱਡ ਗਏ। ਪਰਿਵਾਰਿਕ ਮੈਂਬਰਾਂ ਅਤੇ ਹੋਟਲ ਦੇ ਸਟਾਫ ਨੇ ਬੈਗ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚੋਰਾਂ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਦਮਾਸ਼ਾਂ ਨੂੰ ਤਲਾਸ਼ਣ ਲਈ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।