2026 ਲਈ ਯੋਜਨਾਬੰਦੀ ਤੈਅ, ਨੌਜਵਾਨਾਂ ਤੇ ਔਰਤਾਂ ਲਈ ਸ਼ੁਰੂ ਹੋਣਗੇ ਨਵੇਂ ਵਿੰਗ
ਲੁਧਿਆਣਾ ਸੈਂਟਰਲ ਜ਼ੋਨ-1 ਦੀ ਬੋਰਡ ਮੀਟਿੰਗ ਰਹੀ ਸਫਲ
Publish Date: Tue, 20 Jan 2026 10:10 PM (IST)
Updated Date: Wed, 21 Jan 2026 04:21 AM (IST)

* ਲੁਧਿਆਣਾ ਸੈਂਟਰਲ ਜ਼ੋਨ-1 ਦੀ ਬੋਰਡ ਮੀਟਿੰਗ ਰਹੀ ਸਫ਼ਲ ਫੋਟੋ 35 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਸੈਂਟਰਲ ਜ਼ੋਨ-1 ਦੀ ਸਥਾਨਕ ਬੋਰਡ ਮੀਟਿੰਗ ਪ੍ਰਧਾਨ ਸਿਮਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਅਤੇ ਮਾਰਗਦਰਸ਼ਕ ਪਰਦੀਪ ਐਸ ਮੁੰਡੀ ਅਤੇ ਸਕੱਤਰ ਵਿਨਾਇਕ ਕਸ਼ਿਆਪ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜ਼ੋਨ ਦੇ ਮੀਤ ਪ੍ਰਧਾਨ ਪੁਨੀਤ ਚੱਢਾ ਅਤੇ ਜਲੰਧਰ ਸ਼ਹਿਰ ਦੇ ਪ੍ਰਧਾਨ ਮੋਹਿਤ ਸਰੀਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਸਾਲ 2026 ਲਈ ਸੰਪੂਰਨ ਸਾਲਾਨਾ ਯੋਜਨਾ ਨੂੰ ਸਭ ਦੀ ਸਹਿਮਤੀ ਨਾਲ ਅੰਤਿਮ ਰੂਪ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਬੰਧਨ, ਸਮਾਜ ਸੇਵਾ, ਸਿਖਲਾਈ, ਖੇਡਾਂ, ਵਪਾਰ, ਵਿਕਾਸ ਅਤੇ ਜਨ ਸੰਪਰਕ ਵਰਗੇ ਅਹਿਮ ਵਿਭਾਗਾਂ ਲਈ ਜ਼ਿੰਮੇਵਾਰੀਆਂ ਨਿਰਧਾਰਤ ਕੀਤੀਆਂ ਗਈਆਂ। ਇਸ ਮੌਕੇ ਇਕ ਇਤਿਹਾਸਕ ਫੈਸਲਾ ਲੈਂਦਿਆਂ ਲੁਧਿਆਣਾ ਸੈਂਟਰਲ ਵੱਲੋਂ ਦੋ ਨਵੇਂ ਵਿੰਗਾਂ ਦੀ ਸ਼ੁਰੂਆਤ ਕੀਤੀ ਗਈ। ਨੌਜਵਾਨਾਂ ਲਈ ਬਣਾਏ ਗਏ ਵਿੰਗ ਦੀ ਅਗਵਾਈ ਗੀਤ ਪਲਾਹਾ ਨੂੰ ਸੌਂਪੀ ਗਈ, ਜਦਕਿ ਮਹਿਲਾਵਾਂ ਲਈ ਬਣੇ ਵਿੰਗ ਦੀ ਜ਼ਿੰਮੇਵਾਰੀ ਰਸਲੀਨ ਕੌਰ ਨੂੰ ਦਿੱਤੀ ਗਈ। ਇਹ ਦੋਵੇਂ ਵਿੰਗ ਸ਼ਹਿਰ ਦੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਨੇਤ੍ਰਿਤਵ ਅਤੇ ਸਮਾਜਿਕ ਬਦਲਾਅ ਵੱਲ ਪ੍ਰੇਰਿਤ ਕਰਨਗੇ। ਇਸ ਦੌਰਾਨ ਪ੍ਰਧਾਨ ਸਿਮਰਨਪ੍ਰੀਤ ਸਿੰਘ ਨੇ ਸਾਰੇ ਮੈਂਬਰਾਂ ਨੂੰ ਜ਼ੋਨ ਵਿੱਚ ਪਹਿਲਾ 100 ਮੈਂਬਰਾਂ ਵਾਲਾ ਸੰਗਠਨ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਂਝੀ ਸੋਚ ਅਤੇ ਇਕਜੁਟਤਾ ਨਾਲ ਨੌਜਵਾਨਾਂ ਵਿੱਚ ਨੇਤ੍ਰਿਤਵ ਦੀ ਚਿੰਗਾਰੀ ਜਗਾਈ ਜਾਵੇਗੀ। ਉਨ੍ਹਾਂ ਨੇ ਦ੍ਰਿੜ ਨਿਸ਼ਚਾ ਜ਼ਾਹਿਰ ਕੀਤਾ ਕਿ ਲੁਧਿਆਣਾ ਸੈਂਟਰਲ ਸਮਾਜ ਸੇਵਾ, ਵਪਾਰਕ ਸੋਚ ਅਤੇ ਇਕਤਾ ਰਾਹੀਂ ਸ਼ਹਿਰ ਅਤੇ ਸਮਾਜ ਵਿੱਚ ਨਵਾਂ ਇਤਿਹਾਸ ਰਚੇਗਾ।