ਮਾਲ ਰਿਕਾਰਡ ਵਿੱਚ ਹੈਰਾਫੇਰੀ ਕਰਕੇ ਜ਼ਮੀਨ ਤੇ ਕੀਤਾ ਕਬਜ਼ਾ
ਮਾਲ ਰਿਕਾਰਡ ਵਿੱਚ ਗਲਤ ਅਕਸ਼ ਸ਼ੰਜਰਾੀ ਵਿੱਚ ਖਸਰੇ ਦੀ ਵਰਤੋਂ ਕਰਕੇ ਜ਼ਮੀਨ ਤੇ ਕੀਤਾ ਕਬਜ਼ਾ
Publish Date: Wed, 07 Jan 2026 09:17 PM (IST)
Updated Date: Wed, 07 Jan 2026 09:18 PM (IST)

ਪੜਤਾਲ ਤੋਂ ਬਾਅਦ ਔਰਤ ਸਮੇਤ ਦੋ ਦਰਜਨ ਦੇ ਕਰੀਬ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਵਧੀਕ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਤੇ ਹੋਇਆ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਸ਼ੇਰਪੁਰ ਖੁਰਦ ਇਲਾਕੇ ਵਿੱਚ ਗਲਤ ਢੰਗ ਨਾਲ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੜਤਾਲ ਦੇ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਮਾਲ ਰਿਕਾਰਡ ਦੇ ਅਕਸ਼ ਸ਼ੱਜਰਾਂ ਵਿੱਚ ਖਸਰਾ ਨੰਬਰ ਦੇ ਗਲਤ ਅਕਸ਼ ਸ਼ੱਜਰਾਂ ਦੀ ਵਰਤੋ ਕੀਤੀ ਹੈ। ਇਸ ਮਾਮਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਂਚ ਕੀਤੀ ਅਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਥਾਣਾ ਮੋਤੀ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਏਕਤਾ ਐਵਨਿਊ ਪ੍ਰਤਾਪ ਨਗਰ ਮੇਨ ਰੋਡ ਪਟਿਆਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਗਰੇਵਾਲ, ਸ਼ੇਰਪੁਰ ਖੁਰਦ ਦੇ ਵਾਸੀ ਕਸ਼ਮੀਰ ਸਿੰਘ, ਅਮਰਜੀਤ ਪ੍ਰਾਪਰਟੀ ਡੀਲਰ ਦੇ ਮਾਲਕ ਹਰਵਿੰਦਰ ਸਿੰਘ, ਸਰਿਤਾ, ਹਰੀਸ਼ ਚੌਧਰੀ ਸਮੇਤ 15 ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੇ ਪਿੰਡ ਸ਼ੇਰਪੁਰ ਖੁਰਦ ਦੇ ਮਾਲ ਰਿਕਾਰਡ ਅਕਸ਼ ਸ਼ੱਜਰਾਂ ਵਿੱਚ ਖਸਰਾ ਨੰਬਰ ਦੇ ਗਲਤ ਅਕਸ਼ ਸ਼ੱਜਰਾਂ ਦੀ ਵਰਤੋਂ ਕਰਕੇ ਆਬਾਦੀ ਉਸਵਾਲ ਕੈਂਸਰ ਹਸਪਤਾਲ ਦੇ ਨਾਲ ਸ਼ੇਰਪੁਰ ਖੁਰਦ ਰਕਬਾ ਦੋ ਕਿੱਲੇ ਵਿੱਚੋਂ ਕਈ ਖਸਰਿਆਂ ਦੀ ਜਮੀਨ ਤੇ ਕਬਜ਼ਾ ਕਰ ਲਿਆ ਹੈ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।