ਲੱਖਾ ਪਾਇਲ ਵੱਲੋਂ ਜੋਨ ਰੌਣੀ ਤੋਂ ਗੋਲਡੀ ਰੰਧਾਵਾ ਉਮੀਦਵਾਰ ਐਲਾਨੇ

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ
ਜੌੜੇਪੁਲ ਜਰਗ : ਵਿਧਾਨ ਸਭਾ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਵੱਖ-ਵੱਖ ਜ਼ੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਇਸੇ ਲੜੀ ਤਹਿਤ ਸਾਬਕਾ ਵਿਧਾਇਕ ਲੱਖਾ ਪਾਇਲ ਵੱਲੋਂ ਬਲਾਕ ਸੰਮਤੀ ਜ਼ੋਨ ਰੌਣੀ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਬਲਾਕ ਸੰਮਤੀ ਰੌਣੀ ਜ਼ੋਨ ਤੋਂ ਬਲਾਕ ਕਾਂਗਰਸ ਕਮੇਟੀ ਦੋਰਾਹਾ ਦੇ ਸੀਨੀਅਰ ਉਪ ਪ੍ਰਧਾਨ ਤੇ ਸਾਬਕਾ ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਉਮੀਦਵਾਰ ਐਲਾਨੇ ਜਾਣ ਉਪਰੰਤ ਪ੍ਰਧਾਨ ਲੱਖਾ ਪਾਇਲ ਵੱਲੋਂ ਕਾਂਗਰਸ ਦੇ ਸੂਬਾ ਆਗੂ ਪ੍ਰਧਾਨ ਰਜਿੰਦਰ ਸਿੰਘ ਲੱਖਾ ਰੌਣੀ, ਮੰਡਲ ਪ੍ਰਧਾਨ ਹੈਪੀ ਰੌਣੀ,ਮੁੱਲਾਂਪੁਰ ਸੁਸਾਇਟੀ ਦੇ ਪ੍ਰਧਾਨ ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ ਤੇ ਸਰਪੰਚ ਲਾਲੀ ਮੁੱਲਾਂਪੁਰ ਆਦਿ ਦੀ ਹਾਜ਼ਰੀ ਦੌਰਾਨ ਗੋਲਡੀ ਰੰਧਾਵਾ ਨੂੰ ਸਿਰੋਪਾਏ ਪਾਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਸਮੂਹ ਰੌਣੀ ਜ਼ੋਨ ਨਾਲ ਸਬੰਧਿਤ ਚਾਰੇ ਪਿੰਡਾਂ ਰੌਣੀ, ਮੁੱਲਾਂਪੁਰ, ਮਲਕਪੁਰ ਤੇ ਭਰਥਲਾ ਰੰਧਾਵਾ ਵਾਸੀਆ ਨੂੰ ਅਪੀਲ ਕਰਦਿਆਂ ਆਖਿਆ ਕਿ ਉਮੀਦਵਾਰ ਰੁਪਿੰਦਰ ਸਿੰਘ ਗੋਲਡੀ ਰੰਧਾਵਾ ਇੱਕ ਸਾਫ ਸੁਥਰੇ ਅਕਸ ਅਤੇ ਉੱਚੇ ਸੁੱਚੇ ਕਿਰਦਾਰ ਵਾਲੇ ਬਹੁਤ ਹੀ ਸਿਆਣੇ ਨੌਜਵਾਨ ਆਗੂ ਹਨ ਅਤੇ ਜ਼ੋਨ ਦੀ ਤਰੱਕੀ,ਬਿਹਤਰੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਨੂੰ ਜਿਤਾਉਣਾ ਬਹੁਤ ਹੀ ਜ਼ਰੂਰੀ ਹੈ। ਗੋਲਡੀ ਰੰਧਾਵਾ ਦੀ ਨਿਯੁਕਤੀ ਤੇ ਜ਼ੋਨ ਰੌਣੀ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਪ੍ਰਧਾਨ ਰਜਿੰਦਰ ਸਿੰਘ ਲੱਖਾ ਰੌਣੀ, ਹੈਪੀ ਰੌਣੀ, ਖੁਸ਼ਵੰਤ ਸਿੰਘ ਰੌਣੀ, ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ ਗੋਲੂ ਮੁੱਲਾਂਪੁਰ, ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਸਰਪੰਚ ਲਾਲੀ ਮੁੱਲਾਂਪੁਰ, ਦਵਿੰਦਰ ਸਿੰਘ ਮੰਗਾ ਰੌਣੀ, ਅਵਤਾਰ ਸਿੰਘ ਮੰਤਰੀ, ਰਾਣਾ ਕੁਲਦੀਪ ਸਾਹੀ, ਪ੍ਰਧਾਨ ਸਵਰਨਜੀਤ ਸਿੰਘ ਬੀਓ ਮਲਕਪੁਰ, ਰਾਜਨ ਰੌਣੀ, ਜਗਰੂਪ ਸਿੰਘ, ਗਗਨ ਮਲਕਪੁਰ, ਸਾਬਕਾ ਸਰਪੰਚ ਚੰਨਣ ਸਿੰਘ,ਹਰਦੀਪ ਸਿੰਘ, ਦਰਸ਼ਨ ਸਿੰਘ, ਬੱਗਾ ਸਿੰਘ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ਰੌਣੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦਵਾਰ ਗੋਲਡੀ ਰੰਧਾਵਾ ਨੂੰ ਮੁਬਾਰਕਵਾਦ ਦਿੱਤੀ ਅਤੇ ਜਿਲ੍ਹਾ ਪ੍ਰਧਾਨ ਲੱਖਾ ਪਾਇਲ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਬਲਾਕ ਕਾਂਗਰਸ ਦੇ ਉਪ ਪ੍ਰਧਾਨ ਗੋਲਡੀ ਰੰਧਾਵਾ ਜਿੱਥੇ ਖੁਦ ਪੰਜ ਸਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ, ਉਥੇ ਹੀ ਉਹਨਾਂ ਦੇ ਸਵ.ਪਿਤਾ ਐਡਵੋਕੇਟ ਰਣਜੀਤ ਸਿੰਘ ਰੰਧਾਵਾ ਵੀ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਹਨ ਅਤੇ ਗੋਲਡੀ ਰੰਧਾਵਾ ਆਪਣੇ ਨਿਮਰ ਤੇ ਸਾਊ ਸੁਭਾਅ ਸਦਕਾ ਹਰ ਇੱਕ ਨਾਲ ਚੰਗਾ ਮਿਲਵਰਤਣ ਰੱਖਦੇ ਹਨ ਅਤੇ ਉਨ੍ਹਾਂ ਦੇ ਉਮੀਦਵਾਰ ਐਲਾਨੇ ਜਾਣ ਤੇ ਜ਼ੋਨ ਰੌਣੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਚ ਬੇਹੱਦ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ।