ਇਨ੍ਹਾਂ ਲੋਕਾਂ ਨੂੰ ਨਸ਼ੇ ਤੇ ਪੈਸੇ ਦਾ ਲਾਲਚ ਦੇ ਕੇ ਗ੍ਰਨੇਡ ਸੁੱਟਵਾਉਣ ਦੀ ਸਾਜ਼ਿਸ਼ ਚੱਲ ਰਹੀ ਹੈ।ਵੀਰਵਾਰ ਨੂੰ ਪੁਲਿਸ ਦਾ ਲਾਡੋਵਾਲ ਟੋਲ ਨੇੜੇ ਪਾਕਿਸਤਾਨ ਸਮਰਥਿਤ ਅੱਤਵਾਦੀ ਮਾਡਿਊਲ ਦੇ ਦੋ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ’ਚ ਦੋਵੇਂ ਜ਼ਖ਼ਮੀ ਹੋ ਗਏ। ਤਿੰਨ ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਲੁਧਿਆਣਾ ’ਚ ਦੋ ਗ੍ਰਨੇਡਾਂ ਤੇ ਹਥਿਆਰਾਂ ਨਾਲ ਫੜੇ ਗਏ ਪੰਜ ਅੱਤਵਾਦੀਆਂ ਦੀ ਹੋਈ ਜਾਂਚ ਮਗਰੋਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ’ਚ ਆਈਐੱਸਆਈ ਖਾਲਿਸਤਾਨ ਦੇ ਇਸ਼ਾਰੇ 'ਤੇ ਪੰਜਾਬ ’ਚ ਗ੍ਰਨੇਡ ਹਮਲੇ ਦੀ ਯੋਜਨਾ ਬਣਾ ਰਹੀ ਸੀ। ਹਾਲਾਂਕਿ, ਲੁਧਿਆਣਾ ਪੁਲਿਸ ਨੇ ਦੋ ਦਿਨ ਬਾਅਦ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ। ਇਸ ਮਾਮਲੇ ’ਚ ਫੜੇ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਵਾਸੀ ਸ਼ਮਸ਼ੇਰ ਸਿੰਘ, ਹਰਿਆਣਾ ਵਾਸੀ ਅਜੇ ਤੇ ਬਿਹਾਰ ਵਾਸੀ ਹਰਸ਼ ਕੁਮਾਰ ਓਝਾ ਵਜੋਂ ਹੋਈ ਹੈ। ਜੋਕਿ ਪੁਲਿਸ ਰਿਮਾਂਡ 'ਤੇ ਹਨ। ਪੁਲਿਸ ਮੁਕਾਬਲੇ ’ਚ ਜ਼ਖ਼ਮੀ ਹੋਏ ਮੁਲਜ਼ਮਾਂ ’ਚ ਫਾਜ਼ਿਲਕਾ ਵਾਸੀ ਦੀਪੂ ਤੇ ਰਾਜਸਥਾਨ ਦੇ ਗੰਗਾਨਗਰ ਦਾ ਵਸਨੀਕ ਰਾਮ ਲਾਲ ਸ਼ਾਮਲ ਹੈ। ਦੋਵਾਂ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਪੁਲਿਸ ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਗੁੱਥੀ ਸ਼ਮਸ਼ੇਰ ਤੋਂ ਖੁੱਲ੍ਹੀ ਸੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਜਾਣਕਾਰੀ ਦੇ ਆਧਾਰ 'ਤੇ ਅਰਸ਼ ਓਝਾ ਤੇ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਖੁਲਾਸਾ ਕੀਤਾ ਕਿ ਉਹ ਪਾਕਿਸਤਾਨ ’ਚ ਸਥਿਤ ਆਈਐੱਸਆਈ ਹੈਂਡਲਰ ਜਸਵੀਰ ਚੌਧਰੀ ਉਰਫ਼ ਜੱਸਾ ਦੇ ਸੰਪਰਕ ’ਚ ਸਨ। ਉਸ ਦੀ ਪੁੱਛਗਿੱਛ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਦੋਸ਼ੀ, ਦੀਪੂ ਤੇ ਰਾਮ ਲਾਲ ਵੀਰਵਾਰ ਸ਼ਾਮ ਨੂੰ ਗ੍ਰਨੇਡ ਲੈਣ ਲਈ ਲੁਧਿਆਣਾ ਆ ਰਹੇ ਸਨ। ਜਦੋਂ ਪੁਲਿਸ ਨੇ ਜਾਲ ਵਿਛਾਉਣ ਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਪਰਾਧੀਆਂ ਨੇ ਪੁਲਿਸ 'ਤੇ ਲਗਪਗ ਅੱਠ ਰਾਊਂਡ ਫਾਇਰ ਕੀਤੇ। ਪੁਲਿਸ ਨੇ ਜਵਾਬੀ ਗੋਲ਼ੀਬਾਰੀ ਕੀਤੀ, ਜਿਸ ’ਚ ਦੋਵੇਂ ਜ਼ਖਮੀ ਹੋ ਗਏ। ਉਨ੍ਹਾਂ ਵਿਚੋਂ ਇਕ ਹੌਲੀ-ਹੌਲੀ ਕੋਮਾ ’ਚ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ। ਦੋਸ਼ੀ ਨੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਸਰਕਾਰੀ ਇਮਾਰਤ ਜਾਂ ਜਨਤਕ ਸਥਾਨ 'ਤੇ ਗ੍ਰਨੇਡ ਸੁੱਟਣ ਦੀ ਯੋਜਨਾ ਬਣਾਈ ਸੀ। ਸੀਪੀ ਨੇ ਕਿਹਾ ਕਿ ਪੰਜਾਬ ’ਚ ਅੱਤਵਾਦੀ ਨਵੇਂ ਤਰੀਕੇ ਨਾਲ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। ਉਹ ਹਮਲੇ ਕਰਨ ਲਈ ਦੂਜੇ ਸੂਬਿਆਂ ਦੇ ਅਪਰਾਧੀਆਂ ਨੂੰ ਹਾਇਰ ਕਰ ਰਹੇ ਹਨ। ਜਦਕਿ, ਪਹਿਲਾਂ ਖਾਲਿਸਤਾਨੀ ਅੱਤਵਾਦੀ ਸਿਰਫ ਪੰਜਾਬ ਦੇ ਅਪਰਾਧੀਆਂ 'ਤੇ ਨਿਰਭਰ ਕਰਦੇ ਸਨ। ਇਹ ਇਕ ਗੰਭੀਰ ਮਾਮਲਾ ਹੈ।
ਇਨ੍ਹਾਂ ਲੋਕਾਂ ਨੂੰ ਨਸ਼ੇ ਤੇ ਪੈਸੇ ਦਾ ਲਾਲਚ ਦੇ ਕੇ ਗ੍ਰਨੇਡ ਸੁੱਟਵਾਉਣ ਦੀ ਸਾਜ਼ਿਸ਼ ਚੱਲ ਰਹੀ ਹੈ।ਵੀਰਵਾਰ ਨੂੰ ਪੁਲਿਸ ਦਾ ਲਾਡੋਵਾਲ ਟੋਲ ਨੇੜੇ ਪਾਕਿਸਤਾਨ ਸਮਰਥਿਤ ਅੱਤਵਾਦੀ ਮਾਡਿਊਲ ਦੇ ਦੋ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ’ਚ ਦੋਵੇਂ ਜ਼ਖ਼ਮੀ ਹੋ ਗਏ। ਤਿੰਨ ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਤੋਂ ਦੋ ਚੀਨੀ ਗ੍ਰਨੇਡ, ਪੰਜ ਪਿਸਤੌਲ (.30 ਬੋਰ) ਤੇ 40 ਤੋਂ ਵੱਧ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ।