Jagraon News : ਪੈਸਿਆਂ ਖਾਤਰ ਤਾਈ ਨੇ ਵੇਚੀਆਂ ਨਾਬਾਲਗ ਭਤੀਜੀਆਂ, ਜਗਰਾਓਂ ਪੁਲਿਸ ਨੇ ਸਾਥਣ ਸਣੇ ਕੀਤਾ ਗ੍ਰਿਫ਼ਤਾਰ
ਪੈਸੇ ਦੀ ਹੋੜ ਨੇ ਖੂਨ ਦੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ । ਅਜਿਹਾ ਹੀ ਰੋਂਗਟੇ ਖੜੇ ਕਰ ਦੇਣ ਵਾਲਾ ਇੱਕ ਵਾਕਿਆ ਜਗਰਾਓਂ ਇਲਾਕੇ ਵਿੱਚ ਵਾਪਰਿਆ। ਜਿੱਥੇ ਮਾਪਿਆਂ ਦੀ ਮੌਤ ਤੋਂ ਬਾਅਦ ਨਾਬਾਲਿਗ ਭਤੀਜੀਆਂ ਨੂੰ ਹੀ ਪੈਸੇ ਦੇ ਲਾਲਚ ਵਿੱਚ ਵੇਚ ਦਿੱਤਾ।
Publish Date: Sat, 24 Jan 2026 09:28 PM (IST)
Updated Date: Sat, 24 Jan 2026 09:31 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੈਸੇ ਦੀ ਹੋੜ ਨੇ ਖੂਨ ਦੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ । ਅਜਿਹਾ ਹੀ ਰੋਂਗਟੇ ਖੜੇ ਕਰ ਦੇਣ ਵਾਲਾ ਇੱਕ ਵਾਕਿਆ ਜਗਰਾਓਂ ਇਲਾਕੇ ਵਿੱਚ ਵਾਪਰਿਆ। ਜਿੱਥੇ ਮਾਪਿਆਂ ਦੀ ਮੌਤ ਤੋਂ ਬਾਅਦ ਨਾਬਾਲਿਗ ਭਤੀਜੀਆਂ ਨੂੰ ਹੀ ਪੈਸੇ ਦੇ ਲਾਲਚ ਵਿੱਚ ਵੇਚ ਦਿੱਤਾ। ਜਗਰਾਓਂ ਪੁਲਿਸ ਨੇ ਇਸ ਮਾਮਲੇ ਵਿੱਚ ਤਾਈ ਅਤੇ ਉਸ ਦੀ ਦੋ ਮਹਿਲਾ ਸਾਥਣਾਂ ਸਮੇਤ ਚਾਰ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਾਬਾਲਿਗ ਭੈਣਾਂ ਨੂੰ ਵੇਚਣ ਵਾਲੀ ਤਾਈ ਦੀਆਂ ਦੋ ਸਾਥਣਾਂ ਨੂੰ ਗ੍ਰਿਫਤਾਰ ਕਰ ਲਿਆ। ਨਬਾਲਗ ਭੈਣਾਂ ਦੀ ਬਰਾਮਦਗੀ ਲਈ ਪੁਲਿਸ ਨੇ ਦੋਵਾਂ ਦਾ ਦੋ ਦਿਨ ਦੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ। ਜਗਰਾਓਂ ਪੁਲਿਸ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਨਵਾਲਿਗ ਭੈਣਾਂ ਦੇ ਤਾਏ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰੂਮੀ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ ਵਸੀ ਅਹਿਮਦਗੜ੍ਹ ਛੰਨਾ ਨੇ ਉਸ ਦੀਆਂ ਨਬਾਲਿਗ ਭਤੀਜੀਆਂ ਨੂੰ ਵੇਚ ਦਿੱਤਾ।
ਇਸ ਸਬੰਧੀ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਵਿੰਦਰ ਕੌਰ ਨੇ ਨਾਬਾਲਿਗ ਭੈਣਾਂ ਨੂੰ ਰੁਪਇਆਂ ਦੇ ਲਾਲਚ ਵਿੱਚ ਆ ਕੇ ਕਿਤੇ ਵਿਆਹ ਕਰਵਾ ਦਿੱਤਾ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਾਏ ਦੇ ਬਿਆਨਾਂ ਤੇ ਤਾਈ ਸੁਖਵਿੰਦਰ ਕੌਰ ਵਾਸੀ ਅਹਿਮਦਗੜ੍ਹ ਛੰਨਾ, ਲੱਖਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਰੂਮੀ, ਰੇਸ਼ਮ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਸਰਾਭਾ ਅਤੇ ਹਰਜਿੰਦਰ ਕੌਰ ਉਰਫ ਮਿੰਟੋ ਪਤਨੀ ਸ਼ਾਮ ਸਿੰਘ ਵਾਸੀ ਰੂਮੀ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਥਾਣੇਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਰੇਸ਼ਮ ਕੌਰ ਅਤੇ ਹਰਜਿੰਦਰ ਕੌਰ ਉਰਫ ਮਿੰਟੋ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।