ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਦੀ ਚੋਣ ਲਈ 1 ਮਹਿਲਾ ਸਮੇਤ 7 ਉਮੀਦਵਾਰਾਂ ਨੇ ਫਾਰਮ ਭਰੇ
ਅਹਿਮ ਖ਼ਬਰ-ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਦੀ ਚੋਣ ਲਈ 1 ਮਹਿਲਾ ਸਮੇਤ 7 ਉਮੀਦਵਾਰਾਂ ਨੇ ਆਨਲਾਈਨ ਫਾਰਮ ਭਰੇ
Publish Date: Tue, 27 Jan 2026 08:29 PM (IST)
Updated Date: Wed, 28 Jan 2026 04:13 AM (IST)

-ਠੁਕਰਾਲ, ਕਲਿਆਣ, ਚੰਡਾਲੀਆ, ਠਾਕੁਰ, ਚਾਨੇ, ਮਨਪ੍ਰੀਤ, ਛਾਬੜਾ ਮੈਦਾਨ ’ਚ ਡਟੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਦੇ ਆਖਰੀ ਦਿਨ 7 ਉਮੀਦਵਾਰਾਂ ਨੇ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਫਾਰਮ ਭਰੇ ਹਨ। ਅੱਜ ਆਨਲਾਈ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਵਾਲੀ ਐਪ ’ਤੇ ਮਨਰਾਜ ਸਿੰਘ ਠੁਕਰਾਲ (ਮੈਂਬਰਸ਼ਿਪ ਆਈਡੀ ਪੀਬੀ 91200576401), ਆਰਤੀ ਕਲਿਆਣ (ਮੈਂਬਰਸ਼ਿਪ ਆਈਡੀ ਪੀਬੀ 91200187101), ਅਰੁਣ ਚੰਡਾਲੀਆ (ਮੈਂਬਰਸ਼ਿਪ ਆਈਡੀ ਪੀਬੀ 91200205601), ਗੌਤਮ ਕੁਮਾਰ ਠਾਕੁਰ (ਮੈਂਬਰਸ਼ਿਪ ਆਈਡੀ ਪੀਬੀ 91200260501), ਜਸਵਿੰਦਰ ਸਿੰਘ ਚਾਨੇ (ਮੈਂਬਰਸ਼ਿਪ ਆਈਡੀ ਪੀਬੀ 91200102501),ਮਨਪ੍ਰੀਤ ਸਿੰਘ (ਮੈਂਬਰਸ਼ਿਪ ਆਈਡੀ ਪੀਬੀ 91200629201) ਤੇ ਨਿਖਿਲ ਛਾਬੜਾ(ਮੈਂਬਰਸ਼ਿਪ ਆਈਡੀ ਪੀਬੀ 91200335501) ਨੇ ਯੂਥ ਕਾਂਗਰਸ ਲੁਧਿਆਣਾ ਦੀ ਚੋਣ ਲਈ ਆਨਲਾਈਨ ਐਪ ’ਤੇ ਫਾਰਮ ਭਰੇ ਹਨ। ਯੂਥ ਕਾਂਗਰਸ ਦੀ ਚੋਣ ਲੜਨ ਲਈ ਬਲਾਕ ਕਮੇਟੀ ਲਈ 150 ਰੁਪਏ ਤੇ 100 ਰੁਪਏ ਐਸੀ,ਐਸਟੀ,ਬੀਪੀਐਲ ਤੇ ਔਰਤਾਂ ਲਈ,ਵਿਧਾਨ ਸਭਾ ਕਮੇਟੀ ਲਈ 500 ਰੁਪਏ ਤੇ 250 ਰੁਪਏ ਐਸੀ,ਐਸਟੀ,ਬੀਪੀਐਲ ਤੇ ਔਰਤਾਂ ਲਈ, ਜ਼ਿਲ੍ਹਾ ਕਮੇਟੀ ਲਈ 3000 ਰੁਪਏ ਤੇ 1500 ਐਸੀ,ਐਸਟੀ,ਬੀਪੀਐਲ ਤੇ ਔਰਤਾਂ ਲਈ, ਪੰਜਾਬ ਕਮੇਟੀ ਲਈ 7500 ਅਤੇ ਐਸੀ,ਐਸਟੀ,ਬੀਪੀਐਲ ਤੇ ਔਰਤਾਂ ਲਈਅ 4000 ਰੁਪਏ ਨਾਮਜ਼ਦਗੀ ਫ਼ੀਸ ਰੱਖੀ ਗਈ ਹੈ। ਆਨ ਲਾਈਨ ਫਾਰਮਾਂ ਦੀ ਪੜਤਾਲ ਕਰਨ ਤੋਂ ਬਾਅਦ ਫ਼ਰਵਰੀ ਦੇ ਪਹਿਲਾਂ ਹਫ਼ਮੇ ਆਨਲਾਈਨ ਵੋਟਿੰਗ ਸ਼ੁਰੂ ਹੋਵੇਗੀ। ਖ਼ਬਰ ਦਾ ਬਾਕਸ: ਪੱਪਲ ਨੇ ਸੂਬਾ ਜਨਰਲ ਸਕੱਤਰ ਲਈ ਫਾਰਮ ਭਰੇ ਕਾਂਗਰਸ ਪਾਰਟੀ ਦੇ ਜਵਾਹਰ ਬਾਲ ਮੰਚ ਲੁਧਿਆਣਾ ਜ਼ਿਲ੍ਹੇ ਦੇ ਚੇਅਰਮੈਨ ਤੇ ਯੂਥ ਕਾਂਗਰਸੀ ਆਗੂ ਸਾਹਿਲ ਕਪੂਰ ਪੱਪਲ ਨੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਦੀ ਚੋਣ ਲੜਨ ਲਈ ਆਨ ਲਾਈਨ ਐਪ ’ਤੇ ਫਾਰਮ ਭਰੇ ਹਨ। ਜ਼ਿਕਰਯੋਗ ਹੈ ਕਿ ਪੱਪਲ ਵੱਲੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਸੂਤਰਾਂ ਅਨੁਸਾਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਦੀ ਸਥਾਨਕ ਲੀਡਰਸ਼ਿਪ ਦੇ ਆਖਣ ’ਤੇ ਸਰਬਸੰਮਤੀ ਨਾਲ ਮਨਰਾਜ ਸਿੰਘ ਠੁਕਰਾਲ ਨੂੰ ਜ਼ਿਲ੍ਹਾ ਪ੍ਰਧਾਨ ਤੇ ਪੱਪਲ ਨੂੰ ਸੂਬਾ ਜਨਰਲ ਸਕੱਤਰ ਦੀ ਚੋਣ ਲੜਨ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਪ੍ਰਧਾਨ ਵੜਿੰਗ ਸਮੇਤ ਬਾਕੀ ਲੀਡਰਸ਼ਿਪ ਅਤੇ ਨੌਜਵਾਨ ਕਿਸ ਉਮੀਦਵਾਰ ਦੇ ਹੱਕ ’ਚ ਭੁਗਤਦੇ ਹਨ।