UPI ਅਕਾਊਂਟ ਦਾ ਕਲੋਨ ਤਿਆਰ ਕਰਕੇ ਦੁਕਾਨਦਾਰ ਦਾ ਖਾਤਾ ਕੀਤਾ ਸਾਫ਼, ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਦੀ ਸ਼ਿਕਾਇਤ 'ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮੁਕੱਦਮਾ ਦਰਜ
ਇਸ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਉੱਤਰ ਪ੍ਰਦੇਸ਼ ਸਥਿਤ ਬਖੀਰਾ ਸ਼ਾਖਾ ਦੀ ਪੜਤਾਲ ਤੋਂ ਬਾਅਦ ਯੂਪੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਯੂਪੀ ਪੁਲਿਸ ਵੱਲੋਂ ਜ਼ੀਰੋ ਐੱਫ.ਆਈ.ਆਰ. (Zero FIR) ਦਰਜ ਕਰਨ ਤੋਂ ਬਾਅਦ ਮਾਮਲਾ ਲੁਧਿਆਣਾ ਦੇ ਥਾਣਾ ਕੋਤਵਾਲੀ ਨੂੰ ਭੇਜ ਦਿੱਤਾ ਗਿਆ ਹੈ।
Publish Date: Fri, 08 May 2026 12:01 PM (IST)
Updated Date: Fri, 08 May 2026 12:03 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਵਿੱਚ ਕੱਪੜੇ ਦਾ ਕਾਰੋਬਾਰ ਕਰ ਰਹੇ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਦੇ ਵਾਸੀ ਲਾਲਮਨ ਯਾਦਵ ਦੇ ਬਚਤ ਖਾਤੇ ਨੂੰ ਹੈਕ ਕਰਕੇ ਹਾਈਟੈਕ ਠੱਗਾਂ ਨੇ ਉਸ ਦੇ UPI ਦਾ ਕਲੋਨ ਤਿਆਰ ਕਰ ਲਿਆ। ਬਦਮਾਸ਼ਾਂ ਨੇ ਬੜੀ ਚਲਾਕੀ ਨਾਲ ਉਸ ਦੇ ਖਾਤੇ ਵਿੱਚੋਂ 3 ਲੱਖ 42 ਹਜ਼ਾਰ ਰੁਪਏ ਦੀ ਰਕਮ ਉਡਾ ਲਈ।
ਇਸ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਉੱਤਰ ਪ੍ਰਦੇਸ਼ ਸਥਿਤ ਬਖੀਰਾ ਸ਼ਾਖਾ ਦੀ ਪੜਤਾਲ ਤੋਂ ਬਾਅਦ ਯੂਪੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਯੂਪੀ ਪੁਲਿਸ ਵੱਲੋਂ ਜ਼ੀਰੋ ਐੱਫ.ਆਈ.ਆਰ. (Zero FIR) ਦਰਜ ਕਰਨ ਤੋਂ ਬਾਅਦ ਮਾਮਲਾ ਲੁਧਿਆਣਾ ਦੇ ਥਾਣਾ ਕੋਤਵਾਲੀ ਨੂੰ ਭੇਜ ਦਿੱਤਾ ਗਿਆ ਹੈ।
ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 16 ਮਾਰਚ 2026 ਨੂੰ ਸੰਤ ਕਬੀਰ ਨਗਰ ਦੇ ਬਖੀਰਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਪੁਲਿਸ ਮੁਤਾਬਕ ਤਕਨੀਕੀ ਜਾਂਚ ਰਾਹੀਂ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ