ਪੰਜਾਬ 'ਚ ਅੱਗ ਵਰ੍ਹਾ ਰਹੀ ਗਰਮੀ: 27 ਮਈ ਤੱਕ 'ਲੂ' ਦਾ ਕਹਿਰ, ਜਾਣੋ ਕਦੋਂ ਮਿਲੇਗੀ ਰਾਹਤ?
ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬਠਿੰਡਾ ਵਿਚ ਤਾਪਮਾਨ ਸਭ ਤੋਂ ਵੱਧ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ। ਉਥੇ, ਘੱਟੋ-ਘੱਟ ਤਾਪਮਾਨ ਵੀ ਬਠਿੰਡਾ ਵਿਚ ਆਮ ਨਾਲੋਂ 4.6 ਡਿਗਰੀ ਸੈਲਸੀਅਸ ਰਿਹਾ।
Publish Date: Mon, 25 May 2026 10:46 AM (IST)
Updated Date: Mon, 25 May 2026 10:47 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਵਿਚ ਐਤਵਾਰ ਨੂੰ ਵੀ ਤਿੱਖੀ ਗਰਮੀ ਪੈਂਦੀ ਰਹੀ। ਤਪਸ਼ ਦੀ ਵਜ੍ਹਾ ਨਾਲ ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ ਦੇ ਵਿਚਾਲੇ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬਠਿੰਡਾ ਵਿਚ ਤਾਪਮਾਨ ਸਭ ਤੋਂ ਵੱਧ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ। ਉਥੇ, ਘੱਟੋ-ਘੱਟ ਤਾਪਮਾਨ ਵੀ ਬਠਿੰਡਾ ਵਿਚ ਆਮ ਨਾਲੋਂ 4.6 ਡਿਗਰੀ ਸੈਲਸੀਅਸ ਰਿਹਾ।
ਪਟਿਆਲਾ ਵਿਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ, ਫ਼ਾਜ਼ਿਲਕਾ ਵਿਚ 42.6 ਡਿਗਰੀ, ਲੁਧਿਆਣਾ ਤੇ ਚੰਡੀਗੜ੍ਹ ਵਿਚ 41.1 ਡਿਗਰੀ, ਅੰਮ੍ਰਿਤਸਰ ਵਿਚ 39.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 27 ਮਈ ਤੱਕ ਸੂਬੇ ਵਿਚ ਲੂ ਚੱਲਣੀ ਜਾਰੀ ਰਹੇਗੀ। ਇਸ ਮਗਰੋਂ ਪੱਛਮੀ ਗੜਬੜ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀ ਹਵਾ ਚੱਲ ਸਕਦੀ ਹੈ। ਇਸੇ ਦੌਰਾਨ ਕਈ ਥਾਵਾਂ ’ਤੇ ਗਰਜ ਦੇ ਨਾਲ ਛਿੱਟੇ ਪੈਣ, ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਆਸਾਰ ਬਣੇ ਹਨ।