ਸਰਕਾਰੀ ਸਕੂਲ ਲੱਖਾ ਦੀ ਰੱਸਾਕਸ਼ੀ ਟੀਮ ਬਣੀ ਸਟੇਟ ਚੈਂਪੀਅਨ
ਸਰਕਾਰੀ ਸਕੂਲ ਲੱਖਾ ਦੀ ਰੱਸਾਕਸੀ ਟੀਮ ਸਟੇਟ ਚੈਂਪੀਅਨ ਬਣੀ
Publish Date: Mon, 01 Dec 2025 07:25 PM (IST)
Updated Date: Mon, 01 Dec 2025 07:26 PM (IST)

- ਅੰਡਰ-14 ਸਾਲਾ ਲੜਕੀਆਂ ਦੀ ਟੀਮ ਨੇ ਕਰਵਾਈ ਬੱਲੇ-ਬੱਲੇ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨੇੜਲੇ ਪਿੰਡ ਲੱਖਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਰੱਸਾਕਸੀ ਦੀ ਟੀਮ ਨੇ ਸੂਬਾ ਪੱਧਰੀ ਮੁਕਾਬਲੇ ’ਚ ਦਮਖਮ ਦਿਖਾਉਂਦਿਆਂ ਸਟੇਟ ਚੈਂਪੀਅਨ ਬਣੀ। ਸਕੂਲ ਪਹੁੰਚਣ ’ਤੇ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਅੰਡਰ-14 ਲੜਕੀਆਂ ਦੀ ਟੀਮ ਨੇ ਸੂਬਾ ਪੱਧਰੀ ਰੱਸਾਕਸੀ ਮੁਕਾਬਲੇ ’ਚ ਬੱਲੇ ਬੱਲੇ ਕਰਵਾਉਂਦਿਆਂ ਸਕੂਲ, ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਡੀਪੀਈ ਬਲਕਾਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਟੀਮ ਨੇ ਪਹਿਲਾਂ ਜ਼ੋਨ, ਜ਼ਿਲ੍ਹਾ ਪੱਧਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਤੋਂ ਬਾਅਦ ਸਟੇਟ ਪੱਧਰ ਤੇ ਹੋਏ ਮੁਕਾਬਲੇ ਵਿਚ ਵੀ ਆਪਣੀ ਤਾਕਤ ਰਾਹੀਂ ਸਟੇਟ ਚੈਂਪੀਅਨ ਬਣਦਿਆਂ ਨਾਮ ਰੌਸ਼ਨ ਕੀਤਾ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਦੀਆਂ ਛੇ ਲੜਕੀਆਂ ਨੇ ਸਟੇਟ ਪੱਧਰੀ ਰੱਸਾਕਸੀ ਟੀਮ ਵਿੱਚ ਭਾਗ ਲਿਆ ਅਤੇ ਆਪਣਾ ਸ਼ਾਨਦਾਰ ਪਰਦਰਸ਼ਨ ਕਰਦੇ ਹੋਏ ਲੱਖੇ ਨੂੰ ਸਟੇਟ ਚੇੰਪੀਅਨ ਬਣਾਇਆ। ਲੜਕੀਆਂ ਗੁੁਰਲੀਨ ਕੌਰ, ਸੁੁਖਮਨ ਕੌਰ, ਸੁੁਖਮਨੀ ਕੌਰ, ਗੁੁਰਲੀਨ ਕੌਰ ਸਹਿਜਦੀਪ ਕੌਰ ਅਤੇ ਮਨਪ੍ਰੀਤ ਕੌਰ ਮਨ ਨੇ ਸੂਬਾ ਪੱਧਰੀ ਚੈਂਪੀਅਨਸ਼ਿਪ ਪ੍ਰਾਪਤ ਕਰਕੇ ਆਪਣੇ ਪਿੰਡ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਪ੍ਰਿੰਸੀਪਲ ਭੁੁਪਿੰਦਰ ਸਿੰਘ, ਸਟਾਫ਼, ਬੱਚਿਆਂ ਦੇ ਮਾਪਿਆਂ, ਡੀਪੀਈ ਬਲਕਾਰ ਸਿੰਘ, ਜਗਦੀਸ਼ ਰਾਏ, ਸੁੁਖਦੀਪ ਕੌਰ ਅਤੇ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ।