ਲਾਲ-ਨੀਲੀ ਬੱਤੀ ਵਾਲਿਆਂ 'ਤੇ ਸਰਕਾਰ ਦਾ ਵੱਡਾ ਐਕਸ਼ਨ: VIP ਕਲਚਰ ਖ਼ਿਲਾਫ਼ ਛਿੜੀ ਜੰਗ, ਹੁਣ ਨਹੀਂ ਚੱਲੇਗੀ ਕੋਈ ਸਿਫ਼ਾਰਸ਼
ਪਾਇਲ ਪੁਲਿਸ ਨੇ ਦੇਰ ਰਾਤ ਕੱਦੋਂ ਚੌਕ ’ਚ ਲਾਲ-ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ। ਥਾਣਾ ਪਾਇਲ ਦੇ ਮੁੱਖ ਅਫਸਰ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਖੰਨਾ ਦੇ ਨਵ ਨਿਯੁਕਤ ਐੱਸਐੱਸਪੀ ਡਾ. ਦਰਪਣ ਸਿੰਘ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੱਦੋਂ ਚੌਕ ਪਾਇਲ ’ਚ ਲਾਲ-ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ।
Publish Date: Thu, 15 Jan 2026 11:21 AM (IST)
Updated Date: Thu, 15 Jan 2026 11:22 AM (IST)
ਗੁਰਮੀਤ ਕੌਰ, ਪੰਜਾਬੀ ਜਾਗਰਣ, ਪਾਇਲ : ਪਾਇਲ ਪੁਲਿਸ ਨੇ ਦੇਰ ਰਾਤ ਕੱਦੋਂ ਚੌਕ ’ਚ ਲਾਲ-ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ। ਥਾਣਾ ਪਾਇਲ ਦੇ ਮੁੱਖ ਅਫਸਰ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਖੰਨਾ ਦੇ ਨਵ ਨਿਯੁਕਤ ਐੱਸਐੱਸਪੀ ਡਾ. ਦਰਪਣ ਸਿੰਘ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੱਦੋਂ ਚੌਕ ਪਾਇਲ ’ਚ ਲਾਲ-ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਗੈਰ ਕਾਨੂੰਨੀ ਤੌਰ ’ਤੇ ਲਾਲ-ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਨੂੰ ਰੋਕ ਕੇ ਜਬਤ ਕੀਤਾ ਗਿਆ। ਉਨ੍ਹਾਂ ਕਿਹਾ ਅਜਿਹੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਥਾਣੇਦਾਰ ਹਰਜਿੰਦਰ ਸਿੰਘ ਭੈਣੀ ਤੇ ਮੁੱਖ ਮੁਨਸ਼ੀ ਅਜੀਤ ਸਿੰਘ ਆਦਿ ਹਾਜ਼ਰ ਸਨ।