ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਦੋ ਰੋਜ਼ਾ ਖੇਡ ਸਮਾਗਮ ਸੰਪੰਨ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਦੋ ਰੋਜ਼ਾ ਖੇਡ ਸਮਾਰੋਹ ਸੰਪੰਨ
Publish Date: Mon, 01 Dec 2025 08:21 PM (IST)
Updated Date: Mon, 01 Dec 2025 08:23 PM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਪ੍ਰਭਾਵਸ਼ਾਲੀ ਖੇਡ ਸਮਾਗਮ ਕਰਵਾਇਆ ਗਿਆ, ਜੋ ਕਿ ਵਿਦਿਆਰਥੀਆਂ ਦੀ ਵਧੀ ਗਿਣਤੀ ਕਾਰਨ ਦੋ ਦਿਨਾਂ ਵਿੱਚ ਸੰਪੰਨ ਹੋਇਆ। ਖੇਡ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੈਰਾ ਓਲੰਪੀਅਨ ‘ਮੁਹੰਮਦ ਯਾਸੀਰ’ ਅਤੇ ਨੈਸ਼ਨਲ ਐਥਲੀਟ ਰਿਆਨ ਬੱਤਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਨਵੀਨ ਬਾਂਸਲ ਵੱਲੋਂ ਮੁੱਖ ਮਹਿਮਾਨ ਦੇ ਸਵਾਗਤ ਉਪਰੰਤ ਵਾਈਸ ਚੇਅਰਮੈਨ ਪ੍ਰੋ. ਗੁਰਮੁੱਖ ਸਿੰਘ ਗੋਮੀ ਨੇ ਖੇਡਾਂ ਦੇ ਖੇਤਰ ਵਿੱਚ ਖੇਡ ਵਿਭਾਗ, ਪੰਜਾਬ ਸਰਕਾਰ ਅਤੇ ਪ੍ਰਸਿੱਧ ਖੇਡ ਅਕੈਡਮੀਆਂ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਵੱਡੀ ਪੱਧਰ ਤੇ ਬੱਚਿਆਂ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਸਟੀਕ ਓਲੰਪਿਕ ਲੀਹਾਂ ਅਨੁਸਾਰ ਵਿਉਂਤੀਆਂ ਗਈਆਂ ਆਰੰਭਿਕ ਰਸਮਾਂ ਉਪਰੰਤ ਸਕੂਲ ਦੇ ਦੋਵੇਂ ਗਰਾਊਂਡਾਂ ਵਿੱਚ ਖੇਡ ਮੁਕਾਬਲੇ ਆਰੰਭ ਹੋਏ। ਇਹ ਖੇਡਾਂ ਪ੍ਰਾਇਮਰੀ, ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿੰਗ ਅਨੁਸਾਰ ਤਰਤੀਬ ਵੱਧ ਕੀਤੀਆ ਗਈਆਂ, ਜਿਨ੍ਹਾਂ ਵਿੱਚ ਮਨਜਾਪ ਸਿੰਘ ਚੀਮਾ ਅਤੇ ਮਨਰੀਤ ਕੌਰ ਪ੍ਰਾਇਮਰੀ ਵਿੰਗ, ਪਰਮਜੋਤ ਸਿੰਘ ਅਤੇ ਗੁਰਲੀਨ ਕੌਰ ਮਿਡਲ ਵਿੰਗ, ਅਰਸ਼ਪ੍ਰੀਤ ਸਿੰਘ, ਅਭੀਜੋਤ ਸਿੰਘ ਪੰਧੇਰ, ਗੁਰਵੀਰ ਸਿੰਘ ਗਿੱਲ ਰਨਰਅੱਪ ਅਤੇ ਕਿਰਨਦੀਪ ਕੌਰ ਸੈਕੰਡਰੀ ਵਿੰਗ, ਦਮਨਪ੍ਰੀਤ ਸਿੰਘ ਅਤੇ ਪ੍ਰਭਲੀਨ ਕੌਰ ਸੀਨੀਅਰ ਸੈਕੰਡਰੀ ਵਿੰਗ ਦੇ ‘ਬੈਸਟ ਐਥਲੀਟ’ ਚੁਣੇ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ 100 ਮੀਟਰ ਰੇਸ ਵਿੱਚ ਦਮਨਪ੍ਰੀਤ ਸਿੰਘ ਅਤੇ ਪ੍ਰਭਲੀਨ ਕੌਰ, ਡਿਸਕਸ ਥਰੋਅ ਵਿੱਚ ਅਮਨਦੀਪ ਕੌਰ ਅਤੇ ਪ੍ਰਭਜੋਤ ਸਿੰਘ, ਜੈਵਲਿਨ ਥਰੋਅ ਵਿੱਚ ਕਿਰਨਦੀਪ ਕੌਰ ਅਤੇ ਪਵਨੀਤ ਸਿੰਘ, ਸੈਕ-ਰੇਸ ਵਿੱਚ ਨਿਮਰਤ ਕੌਰ ਅਤੇ ਦਕਸ਼ਪ੍ਰੀਤ ਸ਼ਰਮਾ, ਲੈਮਨਰੇਸ ਵਿੱਚ ਅਗਮਜੋਤ ਕੌਰ ਅਤੇ ਹਰਜਸ ਸਿੰਘ ਪੰਧੇਰ ਨੇ ਲੜੀਵਾਰ ਪਹਿਲਾਂ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਨੂੰ ਸਕੂਲ ਖੇਡ ਵਿਭਾਗ ਦੇ ਮੁਖੀ ਜਸਵੰਤ ਸਿੰਘ ਪੰਨੂ ਡੀਪੀ, ਗੁਰਪ੍ਰੀਤ ਕੌਰ ਡੀ.ਪੀ, ਮਨਪ੍ਰੀਤ ਕੌਰ ਡੀਪੀ, ਵਰਿੰਦਰਪਾਲ ਸਿੰਘ ਡੀਪੀ, ਮਨਪ੍ਰੀਤ ਸਿੰਘ ਅਤੇ ਵਿਸਕੀ ਸਿੰਘ ਹੋਰਨਾਂ ਵੱਲੋਂ ਵਿਉਂਤਬੱਧ ਕੀਤਾ ਗਿਆ। ਇਸ ਖੇਡ ਸਮਾਗਮ ਵਿੱਚ ਹਰਪ੍ਰੀਤ ਸਿੰਘ ਗੋਲਡੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਸਮੇਂ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਪਰਦੀਪ ਸੇਠੀ, ਐਡਵੋਕੇਟ ਜਨਮਜੀਤ ਸਿੱਧੂ, ਮਾਨਵ ਸੇਠੀ, ਹਰਬੰਸ ਕੌਰ, ਮਾਸਟਰ ਰਾਜਿੰਦਰ ਸਿੰਘ, ਮੋਹਨਣਜੀਤ ਸਿੰਘ, ਪੰਚ ਜਗਜੀਤ ਸਿੰਘ, ਪੰਚ ਮਨਪ੍ਰੀਤ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਗਰੁਮੇਲ ਸਿੰਘ, ਰੁਪਿੰਦਰਪਾਲ ਸਿੰਘ, ਸੋਨੀ ਸਿਆੜ, ਜਸਮਨ ਕੈਨੇਡਾ ਆਦਿ ਹਾਜ਼ਰ ਸਨ।