ਗਲਾਡਾ ਦੀ ਵੱਡੀ ਕਾਰਵਾਈ: ਲੁਧਿਆਣਾ 'ਚ ਕਈ ਨਾਜਾਇਜ਼ ਕਾਲੋਨੀਆਂ ਤੇ ਇਮਾਰਤਾਂ 'ਤੇ ਚੱਲਿਆ 'ਪੀਲਾ ਪੰਜਾ'
ਕਾਲੋਨੀਆਂ ਦੇ ਨਾਲ-ਨਾਲ ਗਲਾਡਾ ਨੇ ਵੱਖ-ਵੱਖ ਖੇਤਰਾਂ ਵਿੱਚ ਬਣੀਆਂ 12 ਨਾਜਾਇਜ਼ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ। ਇਹ ਕਾਰਵਾਈ ਭੈਰੋਮੁੰਨਾ, ਗਿੱਲ, ਜੰਡਿਆਲੀ, ਜਸਪਾਲ ਬਾਂਗੜ, ਕੋਹਾੜਾ, ਸੰਘੂ ਪੈਲੇਸ ਨੇੜੇ, ਲੁਧਿਆਣਾ-ਮਾਲੇਰਕੋਟਲਾ ਰੋਡ (ਮਰਾਡੋ ਚੌਕੀ ਨੇੜੇ) ਅਤੇ ਟਿੱਬਾ ਖੇਤਰਾਂ ਵਿੱਚ ਕੀਤੀ ਗਈ।
Publish Date: Mon, 25 May 2026 11:13 AM (IST)
Updated Date: Mon, 25 May 2026 11:15 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਸੋਮਵਾਰ ਸਵੇਰੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ ) ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਮੁਹਿੰਮ ਦੌਰਾਨ ਡੇਹਲੋਂ, ਜਸਪਾਲ ਬਾਂਗੜ ਅਤੇ ਉੱਚੀ ਮੰਗਲੀ ਵਿੱਚ ਬਣੀਆਂ ਪੰਜ ਗੈਰ-ਅਧਿਕ੍ਰਿਤ ਕਾਲੋਨੀਆਂ ‘ਤੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ।
ਕਾਲੋਨੀਆਂ ਦੇ ਨਾਲ-ਨਾਲ ਗਲਾਡਾ ਨੇ ਵੱਖ-ਵੱਖ ਖੇਤਰਾਂ ਵਿੱਚ ਬਣੀਆਂ 12 ਨਾਜਾਇਜ਼ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ। ਇਹ ਕਾਰਵਾਈ ਭੈਰੋਮੁੰਨਾ, ਗਿੱਲ, ਜੰਡਿਆਲੀ, ਜਸਪਾਲ ਬਾਂਗੜ, ਕੋਹਾੜਾ, ਸੰਘੂ ਪੈਲੇਸ ਨੇੜੇ, ਲੁਧਿਆਣਾ-ਮਾਲੇਰਕੋਟਲਾ ਰੋਡ (ਮਰਾਡੋ ਚੌਕੀ ਨੇੜੇ) ਅਤੇ ਟਿੱਬਾ ਖੇਤਰਾਂ ਵਿੱਚ ਕੀਤੀ ਗਈ।
ਗਲਾਡਾ ਨੇ ਅਗਲੀ ਕਾਨੂੰਨੀ ਕਾਰਵਾਈ ਲਈ ਚੂਰਪੁਰ, ਦਾਦ, ਕੰਜੀਆ, ਮਾਣਕਵਾਲ ਅਤੇ ਥਰੀਕੇ ਸਮੇਤ ਹੋਰ ਪਿੰਡਾਂ ਵਿੱਚ ਬਣ ਰਹੀਆਂ 20 ਗੈਰ-ਅਧਿਕ੍ਰਿਤ ਕਾਲੋਨੀਆਂ ਦੀ ਸੂਚੀ ਸਬੰਧਤ ਤਹਿਸੀਲਦਾਰਾਂ ਨੂੰ ਭੇਜ ਦਿੱਤੀ ਹੈ। ਇਸ ਦਾ ਮਕਸਦ ਇਨ੍ਹਾਂ ਕਾਲੋਨੀਆਂ ਦੀ ਰਜਿਸਟਰੀ ਰੋਕਣਾ ਅਤੇ ਰੈਵੇਨਿਊ ਕਾਰਵਾਈ ਨੂੰ ਅੱਗੇ ਵਧਾਉਣਾ ਹੈ।
ਗਲਾਡਾ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਵਿਕਾਸ ਹੀਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਕਾਲੋਨੀਆਂ ਵਿੱਚ ਪਲਾਟ ਜਾਂ ਇਮਾਰਤਾਂ ਖਰੀਦਣ ਤੋਂ ਪਹਿਲਾਂ ਪੂਰੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਇਦਾਦ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਗਲਾਡਾ ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਪ੍ਰੋਜੈਕਟ ਦੀ ਮਨਜ਼ੂਰੀ ਦੀ ਪੁਸ਼ਟੀ ਜ਼ਰੂਰ ਕਰ ਲੈਣ।