ਵਰਕ ਪਰਮਿਟ ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ
ਵਰਕ ਪਰਮਿਟ ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ
Publish Date: Thu, 20 Nov 2025 07:34 PM (IST)
Updated Date: Thu, 20 Nov 2025 07:37 PM (IST)
ਟਰੈਵਲ ਏਜੈਂਟਾਂ ਦੇ ਖਿਲਾਫ ਮੁਕੱਦਮਾ ਦਰਜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਵਰਕ ਵੀਜ਼ਾ ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਮਹਿਲਾ ਟਰੈਵਲ ਏਜੰਟ ਨੇ ਆਪਣੇ ਸਾਥੀ ਨਾਲ ਮਿਲ ਕੇ ਪਟਿਆਲਾ ਦੇ ਨਾਭਾ ਇਲਾਕੇ ਦੇ ਰਹਿਣ ਵਾਲੇ ਬਲਵੀਰ ਸਿੰਘ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬਲਵੀਰ ਸਿੰਘ ਦੀ ਸ਼ਿਕਾਇਤ ਤੇ ਆਰਕੇ ਰੋਡ ਇੰਡਸਟਰੀਅਲ ਏਰੀਆ ਦੀ ਰਹਿਣ ਵਾਲੀ ਮਹੀ ਸ਼ਰਮਾ ਅਤੇ ਉਸਦੇ ਸਾਥੀ ਦਵਿੰਦਰ ਸਿੰਘ ਦੇ ਖਿਲਾਫ ਇਮੀਗ੍ਰੇਸ਼ਨ ਐਕਟ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। 7 ਮਈ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਲਵੀਰ ਸਿੰਘ ਨੇ ਦੱਸਿਆ ਕਿ ਉਸਨੇ ਸਾਲ ਦੀ ਸ਼ੁਰੂਆਤ ਵਿੱਚ ਆਸਟਰੇਲੀਆ ਵਿੱਚ ਜਾਣਾ ਸੀ। ਇਸੇ ਦੌਰਾਨ ਉਸਨੇ ਮਹੀ ਅਤੇ ਦਵਿੰਦਰ ਸਿੰਘ ਨਾਲ ਸੰਪਰਕ ਕੀਤਾ। ਮੁਲਜਮ ਆਰਕੇ ਰੋਡ ਤੇ ਨੋਵਾ ਇੰਟਰਪ੍ਰਾਈਜਜ ਇੰਡਸਟਰੀ ਏਰੀਆ ਇਹ ਵਿੱਚ ਟਰੈਵਲ ਏਜਂਟ ਦਾ ਦਫਤਰ ਚਲਾਉਂਦੇ ਸਨ। ਮੁਲਜ਼ਮਾਂ ਨੇ ਬਲਵੀਰ ਸਿੰਘ ਨੂੰ ਬੜੀ ਹੀ ਆਸਾਨੀ ਨਾਲ ਵਰਕ ਵੀਜ਼ਾ ਤੇ ਆਸਟਰੇਲੀਆ ਭੇਜਣ ਦੀ ਗੱਲ ਆਖੀ ਅਤੇ ਉਨਾਂ ਤੋਂ 3 ਲੱਖ 61 ਹਜਾਰ ਰੁਪਏ ਹਾਸਿਲ ਕਰ ਲਏ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਬਲਵੀਰ ਸਿੰਘ ਦਾ ਵਰਕ ਵੀਜ਼ਾ ਆਇਆ ਅਤੇ ਨਾ ਹੀ ਉਸਨੂੰ ਪੈਸੇ ਵਾਪਸ ਮੋੜੇ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹੀ ਸ਼ਰਮਾ ਅਤੇ ਦਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕਾਬਲੇ ਗੌਰ ਹੈ ਕਿ ਦੋਵਾਂ ਮੁਲਜਮਾਂ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਮੁਕੱਦਮੇ ਦਰਜ ਹਨ।