ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵੇਚਿਆ ਡੇਢ ਕਰੋੜ ਰੁਪਏ ਦਾ ਫਲੈਟ
ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵੇਚਿਆ ਡੇਢ ਕਰੋੜ ਰੁਪਏ ਦਾ ਫਲੈਟ
Publish Date: Thu, 20 Nov 2025 08:03 PM (IST)
Updated Date: Thu, 20 Nov 2025 08:04 PM (IST)
ਪੜਤਾਲ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪੱਖੋਵਾਲ ਰੋਡ ਤੇ ਪੈਂਦੇ ਓਮੈਕਸ ਦੇ ਟਵਿਨ ਟਾਵਰ ਦੇ ਫਲੈਟ ਨੰਬਰ 1704 ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਉਸ ਨੂੰ ਡੇਢ ਕਰੋੜ ਰੁਪਏ ਵਿੱਚ ਵੇਚਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਕਿਦਵਾਈ ਨਗਰ ਦੇ ਰਹਿਣ ਵਾਲੇ ਰਵਿੰਦਰ ਕਤਿਆਲ ਦੀ ਸ਼ਿਕਾਇਤ ਤੇ ਟਵਿਨ ਟਾਵਰ ਓਮੈਕਸ ਪੱਖੋਵਾਲ ਰੋਡ ਦੇ ਰਹਿਣ ਵਾਲੇ ਇੰਦਰਪਾਲ ਸਿੰਘ, ਉਸ ਦੀ ਪਤਨੀ ਮਨਮੀਤ ਕੌਰ ਅਤੇ ਕਿਦਵਾਈ ਨਗਰ ਦੇ ਵਾਸੀ ਧੀਰਜ ਨਾਰੰਗ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜਿਸ਼ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਵਿੰਦਰ ਕਤਿਆਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਫਲੈਟ ਨੰਬਰ 1704 ਟਵਿਨ ਟਾਵਰ ਓਮੈਕਸ ਪੱਖੋਵਾਲ ਰੋਡ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੱਕ ਕਰੋੜ 50 ਲੱਖ ਰੁਪਏ ਹਾਸਲ ਕਰ ਲਏ। ਧੋਖਾਧੜੀ ਹੋਣ ਤੋਂ ਬਾਅਦ ਕਤਿਆਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਤਫਤੀਸ਼ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।