ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਨੇ ਕਰਵਾਇਆ ‘ਪ੍ਰਤੀਬਿੰਬ ਤੋਂ ਸੰਕਲਪ ਤੱਕ’ ਸੈਸ਼ਨ
ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਨੇ ਕਰਵਾਇਆ ‘ਪ੍ਰਤੀਬਿੰਬ ਤੋਂ ਸੰਕਲਪ ਤੱਕ’ ਨਾਮਕ ਸੈਸ਼ਨ
Publish Date: Wed, 07 Jan 2026 06:51 PM (IST)
Updated Date: Wed, 07 Jan 2026 06:54 PM (IST)

-ਸ਼ੈਸ਼ਨ ਵਿੱਚ ਸ਼ਾਮਲ ਹੋਏ ਪ੍ਰਸਿੱਧ ਅਧਿਆਤਮਿਕ ਮਾਰਗਦਰਸ਼ਕ ਅਤੇ ਵਿਚਾਰਕ ਆਗੂ ਹਿਜ਼ ਗ੍ਰੇਸ ਨਰੋਤਮ ਆਨੰਦ ਦਾਸ ਨੋਟ-ਫੋਟੋਆਂ ਹਿੰਦੀ ਵਿੱਚੋਂ ਚੁੱਕ ਲੈਣਾ ਜੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਬੁੱਧਵਾਰ ਨੂੰ ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਦੇ ਲੁਧਿਆਣਾ ਚੈਪਟਰ ਵੱਲੋਂ ਚੇਅਰਪਰਸਨ ਸ਼ਵੇਤਾ ਜਿੰਦਲ (2025-26) ਅਤੇ ਕੋਰ ਕਮੇਟੀ ਦੀ ਅਗਵਾਈ ਹੇਠ ਧਿਆਨ ਕੇਂਦਰ (ਮੋਕਸ਼ ਤੱਕ ਯਾਤਰਾ) ਵਿਖੇ ਰੂਹ ਨੂੰ ਉਤੇਜਿਤ ਕਰਨ ਵਾਲਾ ‘ਪ੍ਰਤੀਬਿੰਬ ਤੋਂ ਸੰਕਲਪ ਤੱਕ’ ਨਾਮਕ ਸਿਰਲੇਖ ਤਹਿਤ ਇੱਕ ਪਰਿਵਰਤਨਸ਼ੀਲ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸ਼ੈਸ਼ਨ ਵਿੱਚ ਪ੍ਰਸਿੱਧ ਅਧਿਆਤਮਿਕ ਮਾਰਗਦਰਸ਼ਕ ਅਤੇ ਵਿਚਾਰਕ ਆਗੂ ਹਿਜ਼ ਗ੍ਰੇਸ ਨਰੋਤਮ ਆਨੰਦ ਦਾਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸੈਸ਼ਨ ਦੀ ਸ਼ੁਰੂਆਤ ਕਾਜਲ ਬੇਰੀ ਦੁਆਰਾ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਹਿਜ਼ ਗ੍ਰੇਸ ਨਰੋਤਮ ਆਨੰਦ ਦਾਸ ਨੇ ਆਤਮ-ਨਿਰੀਖਣ ਤੋਂ ਕਾਰਜਸ਼ੀਲ ਅਧਿਆਤਮਿਕ ਸੰਕਲਪ ਵੱਲ ਤਬਦੀਲੀ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਲਈ ਅਧਿਆਤਮਿਕਤਾ ਲਾਜ਼ਮੀ ਹੈ। ਉਨ੍ਹਾਂ ਤਣਾਅ ਨੂੰ ਘੱਟ ਕਰਨ ਲਈ ਗੁਰੂ ਨਾਲ ਵਿਰਤੀ ਜੋੜਨ ਦੇ ਮਹੱਤਵਪੂਰਣ ਰੋਲ ਦੀ ਗੱਲ ਵੀ ਕੀਤੀ। ਹਿਜ਼ ਗ੍ਰੇਸ ਨਰੋਤਮ ਆਨੰਦ ਦਾਸ ਨੇ ਨਿੱਜੀ ਟੀਚਿਆਂ ਨੂੰ ਅਧਿਆਤਮਿਕ ਮੁੱਲਾਂ ਨਾਲ ਜੋੜਨ, ਨਿੱਜੀ ਅਤੇ ਪੇਸ਼ੇਵਰ ਦੋਵਾਂ ਖੇਤਰਾਂ ਵਿੱਚ ਪੂਰਤੀ ਅਤੇ ਲਚਕੀਲੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੋਡਮੈਪ ਵੀ ਪ੍ਰਦਾਨ ਕੀਤਾ। ਇਸ ਮੌਕੇ ਫਿੱਕੀ ਫਲੋ ਦੀ ਚੇਅਰਪਰਸਨ ਸ਼ਵੇਤਾ ਜਿੰਦਲ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਫਿੱਕੀ ਫਲੋ ਲੁਧਿਆਣਾ ਨੇ ਸਸ਼ਕਤੀਕਰਨ ਦੀ ਸ਼ਕਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦਾ ਯਤਨ ਕੀਤਾ ਹੈ ਜੋ ਕਿ ਸਿਰਫ਼ ਪੇਸ਼ੇਵਰ ਉੱਤਮਤਾ ਤੇ ਹੀ ਨਹੀਂ ਬਲਕਿ ਆਪਣੇ ਮੈਂਬਰਾਂ ਦੀ ਜ਼ਰੂਰੀ ਅਧਿਆਤਮਿਕ ਤੰਦਰੁਸਤੀ ਤੇ ਵੀ ਕੇਂਦ੍ਰਿਤ ਹੈ।ਪ੍ਰੋਗਰਾਮ ਦੀ ਸਮਾਪਤੀ ’ਤੇ ਡਾ. ਦੀਪਿਕਾ ਪਾਠਕ ਨੇ ਸਪੀਕਰ ਦਾ ਉਨ੍ਹਾਂ ਦੀ ਡੂੰਘੀ ਸੂਝ ਲਈ ਅਤੇ ਮੈਂਬਰਾਂ ਦਾ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਉਨ੍ਹਾਂ ਦੀ ਉਤਸ਼ਾਹੀ ਭਾਗੀਦਾਰੀ ਲਈ ਧੰਨਵਾਦ ਪ੍ਰਗਟ ਕੀਤਾ।