ਜਗਰਾਓਂ ਦੀ ਵਿਧਾਇਕਾ ਦੇ ਪਿੰਡ ਮਾਣੂੰਕੇ ਵਿਖੇ ਬੀਤੀ ਕੱਲ੍ਹ ਦਿਨ ਦਿਹਾੜੇ ਸਾਬਕਾ ਕਬੱਡੀ ਖਿਡਾਰੀ ਤੇ ਬਾਊਂਸਰ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਦੀ ਗ੍ਰਿਫ਼ਤਾਰੀ ਤਕ ਉਸ ਦਾ ਸਸਕਾਰ ਨਹੀਂ ਹੋਵੇਗਾ। ਇਹ ਚਿਤਾਵਨੀ ਮ੍ਰਿਤਕ ਦੇ ਪਰਿਵਾਰ ਨੇ ਦਿੱਤੀ। ਉਨ੍ਹਾਂ ਕਿਹਾ ਪਿੰਡ ’ਚ ਅਸਲਾ ਲੈ ਕੇ ਅਕਸਰ ਹੀ ਘੁੰਮਣ ਵਾਲੇ ਇਨ੍ਹਾਂ ਕਾਤਲਾਂ ਦਾ ਕੀ ਪਤਾ, ਹੁਣ ਉਨ੍ਹਾਂ ਨੂੰ ਵੀ ਘਰ ਵੜ ਕੇ ਮਾਰ ਦੇਣ। ਕੱਲ੍ਹ ਵੀ ਤਾਂ ਗਗਨਦੀਪ ਨੂੰ ਕਤਲ ਕਰਕੇ ਸ਼ਰ੍ਹੇਆਮ ਕਹਿ ਕੇ ਗਏ ਸਨ, ‘ਮਾਰ ਦਿੱਤਾ ਚੱਕ ਲਓ’।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ। ਜਗਰਾਓਂ ਦੀ ਵਿਧਾਇਕਾ ਦੇ ਪਿੰਡ ਮਾਣੂੰਕੇ ਵਿਖੇ ਬੀਤੀ ਕੱਲ੍ਹ ਦਿਨ ਦਿਹਾੜੇ ਸਾਬਕਾ ਕਬੱਡੀ ਖਿਡਾਰੀ ਤੇ ਬਾਊਂਸਰ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਦੀ ਗ੍ਰਿਫ਼ਤਾਰੀ ਤਕ ਉਸ ਦਾ ਸਸਕਾਰ ਨਹੀਂ ਹੋਵੇਗਾ। ਇਹ ਚਿਤਾਵਨੀ ਮ੍ਰਿਤਕ ਦੇ ਪਰਿਵਾਰ ਨੇ ਦਿੱਤੀ। ਉਨ੍ਹਾਂ ਕਿਹਾ ਪਿੰਡ ’ਚ ਅਸਲਾ ਲੈ ਕੇ ਅਕਸਰ ਹੀ ਘੁੰਮਣ ਵਾਲੇ ਇਨ੍ਹਾਂ ਕਾਤਲਾਂ ਦਾ ਕੀ ਪਤਾ, ਹੁਣ ਉਨ੍ਹਾਂ ਨੂੰ ਵੀ ਘਰ ਵੜ ਕੇ ਮਾਰ ਦੇਣ। ਕੱਲ੍ਹ ਵੀ ਤਾਂ ਗਗਨਦੀਪ ਨੂੰ ਕਤਲ ਕਰਕੇ ਸ਼ਰ੍ਹੇਆਮ ਕਹਿ ਕੇ ਗਏ ਸਨ, ‘ਮਾਰ ਦਿੱਤਾ ਚੱਕ ਲਓ’।
ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਪਿੰਡ ਮਾਣੂੰਕੇ ਵਿਖੇ ਦਿਨ ਦਿਹਾੜੇ ਸਾਬਕਾ ਕਬੱਡੀ ਖਿਡਾਰੀ ਤੇ ਬਾਊਂਸਰ ਗਗਨਦੀਪ ਸਿੰਘ ਉਰਫ ਬਾਬਾ ਪੁੱਤਰ ਗੁਰਦੀਪ ਸਿੰਘ ਨੂੰ ਮਾਮੂਲੀ ਰੰਜਿਸ਼ ਦੇ ਚੱਲਦਿਆਂ ਪਿੰਡ ਦੇ ਹੀ ਨੌਜਵਾਨ ਨੇ ਸਾਥੀਆਂ ਮਿਲ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦੇ ਦੋਸਤ ਕਬੱਡੀ ਖਿਡਾਰੀ ਏਕਮ ਸਿੰਘ ਨੇ ਵਰ੍ਹਦੀਆਂ ਗੋਲੀਆਂ ’ਚ ਭੱਜ ਕੇ ਜਾਨ ਬਚਾਈ, ਜੋ ਜਗਰਾਓਂ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਮਾਣੂੰਕੇ ਵਿਖੇ ਮ੍ਰਿਤਕ ਦੇ ਪਰਿਵਾਰ ਹੀ ਨਹੀਂ, ਨੇੜਲੇ ਇਲਾਕੇ ’ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਤਨੀ, ਮਾਂ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ।