ਸਥਾਨਕ ਚੰਡੀਗੜ੍ਹ ਰੋਡ ਸਥਿੱਤ ਪਰਮਜੀਤ ਕਲੋਨੀ ਦੇ ਇੱਕ ਘਰ ਵਿੱਚ ਅਚਾਨਕ ਅੱਗ ਲੱਗ ਗਈ। ਐਤਵਾਰ ਦੁਪਹਿਰ ਵੇਲੇ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆਏ ਪਰਿਵਾਰ ਦੇ ਮੈਂਬਰਾਂ ਨੇ ਬਚਾਅ ਵਿੱਚ ਚੀਕਾਂ ਮਾਰੀਆਂ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ। ਅੱਗ ਲੱਗਣ ਕਾਰਨ ਪਰਿਵਾਰ ਦੇ ਤਿੰਨ ਮਾਸੂਮ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਮੁਹੱਲਾ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸਥਾਨਕ ਚੰਡੀਗੜ੍ਹ ਰੋਡ ਸਥਿੱਤ ਪਰਮਜੀਤ ਕਲੋਨੀ ਦੇ ਇੱਕ ਘਰ ਵਿੱਚ ਅਚਾਨਕ ਅੱਗ ਲੱਗ ਗਈ। ਐਤਵਾਰ ਦੁਪਹਿਰ ਵੇਲੇ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆਏ ਪਰਿਵਾਰ ਦੇ ਮੈਂਬਰਾਂ ਨੇ ਬਚਾਅ ਵਿੱਚ ਚੀਕਾਂ ਮਾਰੀਆਂ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ। ਅੱਗ ਲੱਗਣ ਕਾਰਨ ਪਰਿਵਾਰ ਦੇ ਤਿੰਨ ਮਾਸੂਮ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਮੁਹੱਲਾ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਘਰ ਦੇ ਮਾਲਕ ਕਾਮੇਸ਼ਵਰ ਕੁਮਾਰ ਮੁਤਾਬਕ ਇਸ ਦਰਦਨਾਕ ਦੁਰਘਟਨਾ ਵਿੱਚ ਉਸ ਦਾ ਛੇ ਸਾਲ ਦਾ ਬੇਟਾ 8 ਅਤੇ 10 ਸਾਲ ਦੀਆਂ ਦੋ ਬੇਟੀਆਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ ਹਨ। ਚੰਡੀਗੜ੍ਹ ਰੋਡ ਫੋਰਟਿਸ ਹਸਪਤਾਲ ਦੇ ਪਿੱਛੇ ਪਰਮਜੀਤ ਕਲੋਨੀ ਦੇ ਇਸ ਘਰ ਵਿੱਚ ਰਹਿਣ ਵਾਲੇ ਕਾਮੇਸ਼ਵਰ ਕੁਮਾਰ ਮੁਤਾਬਕ ਉਹ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਕਾਫੀ ਸਾਲ ਪਹਿਲਾਂ ਪੰਜਾਬ ਆ ਗਿਆ। ਕੁੱਝ ਸਮਾਂ ਪਹਿਲਾਂ ਉਸ ਨੇ ਪਰਮਜੀਤ ਕਲੋਨੀ ਵਿੱਚ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਕਿਰਾਏ ਦੇ ਮਕਾਨ ’ਚ ਰਹਿਣਾ ਸ਼ੁਰੂ ਕੀਤਾ। ਐਤਵਾਰ ਨੂੰ ਉਸ ਦੇ ਬੱਚੇ ਇਕੱਠੇ ਬੈਠੇ ਅੱਗ ਸੇਕ ਰਹੇ ਸਨ।
ਅਚਾਨਕ ਘਰ ਅੱਗ ਦੀਆਂ ਲਪਟਾਂ ਦੇ ਘੇਰੇ ਵਿੱਚ ਆ ਗਿਆ। ਤੇਜ਼ੀ ਨਾਲ ਭੜਕੀ ਅੱਗ ਕਾਰਨ ਉਸ ਦਾ ਛੇ ਸਾਲਾ ਬੇਟਾ ਅਤੇ ਦੋ ਬੇਟੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਹਾਲਾਂਕਿ ਉਸਦਾ ਦੋ ਸਾਲ ਦਾ ਚੌਥਾ ਬੱਚਾ ਥੋੜੀ ਦੂਰ ਘਰ ਅੰਦਰ ਮੌਜੂਦ ਸੀ ਜੋ ਬਚ ਗਿਆ। ਕਮੇਸ਼ਰ ਕੁਮਾਰ ਮੁਤਾਬਕ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਗਲੀ ਵਿੱਚ ਨਜਾਇਜ਼ ਢੰਗ ਨਾਲ ਵੱਡੇ ਸਲੰਡਰਾਂ ਤੋਂ ਛੋਟੇ ਸਿਲਿੰਡਰਾਂ ਵਿੱਚ ਗੈਸ ਪਲਟੀ ਕਰਨ ਦਾ ਕਾਰੋਬਾਰ ਕੀਤਾ ਜਾਂਦਾ ਹੈ।
ਗੁਆਂਢ ਵਿੱਚ ਗੈਸ ਦੀ ਅਲਟਾ ਪਲਟੀ ਕਾਰਨ ਹੋਈ ਗੈਸ ਲੀਕੇਜ ਕਾਰਨ ਉਸਦੇ ਘਰ ਨੂੰ ਅੱਗ ਲੱਗ ਗਈ ਅਤੇ ਮਾਸੂਮ ਬੱਚੇ ਇਸ ਦੀ ਲਪੇਟ ਵਿੱਚ ਆ ਗਏ। ਗੁਆਂਢੀਆਂ ਦੀ ਮਦਦ ਨਾਲ ਬੱਚਿਆਂ ਨੂੰ ਸਿਵਲ ਹਸਪਤਾਲ ਲਿਆ ਕੇ ਭਰਤੀ ਕਰਵਾ ਗਿਆ ਜਿੱਥੇ ਤਿੰਨੋਂ ਬੱਚੇ ਜੇਰੇ ਇਲਾਜ ਹਨ।