ਰੰਜਿਸ਼ ਕਾਰਨ ਪਰਿਵਾਰ ’ਤੇ ਕੀਤਾ ਹਮਲਾ, ਪਰਚਾ ਦਰਜ
ਰੰਜਿਸ਼ ਦੇ ਚਲਦੇ ਪਰਿਵਾਰ ਉੱਪਰ ਕੀਤਾ ਹਮਲਾ, ਪਰਚਾ ਦਰਜ
Publish Date: Sat, 22 Nov 2025 06:23 PM (IST)
Updated Date: Sat, 22 Nov 2025 06:25 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਇਸਲਾਮਗੰਜ ਦੇ ਰਾਮ ਲੀਲਾ ਗਰਾਊਂਡ ਕੋਲ ਰਹਿਣ ਵਾਲੇ ਪਰਿਵਾਰ ਉੱਪਰ ਕੁਝ ਲੋਕਾਂ ਨੇ ਰੰਜਿਸ਼ ਦੇ ਚਲਦੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਵਿੱਦਿਆ ਸਾਗਰ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਵਿੱਕੀ, ਰਿੰਕਾ, ਵਿਕਾਸ, ਹਨੀ, ਸ਼ੇਰਾਂ, ਕੌਸ਼ਲ ਅਤੇ ਉਹਨਾਂ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ। ਵਿਦਿਆ ਸਾਗਰ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਹੀ ਮੌਜੂਦ ਸੀ, ਇਸ ਦੌਰਾਨ ਰਾਤ ਕਰੀਬ ਸਾਢੇ 11 ਵਜੇ ਉਹਨਾਂ ਦੇ ਮੁਹੱਲੇ ਵਿੱਚ ਹੀ ਰਹਿਣ ਵਾਲੇ ਮੁਲਜਮਾਂ ਨੇ ਘਰ ਤੇ ਬਾਹਰ ਆ ਕੇ ਉਹਨਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੁਦੱਈ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਮੁਲਜਮਾਂ ਨੇ ਲੋਹੇ ਦੀ ਰਾੜ ਨਾਲ ਉਹਨਾਂ ਉੱਪਰ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ, ਤਾਂ ਸਾਰੇ ਮੁਲਜ਼ਮ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।