ਈ ਰਿਕਸ਼ਾ ਚਾਲਕ ਨੇ ਸਵਾਰੀ ਦਾ ਲੁੱਟਿਆ ਮੋਬਾਇਲ
ਈ ਰਿਕਸ਼ਾ ਚਾਲਕ ਨੇ ਸਵਾਰੀ ਦਾ ਲੁੱਟਿਆ ਮੋਬਾਇਲ
Publish Date: Fri, 28 Nov 2025 07:28 PM (IST)
Updated Date: Fri, 28 Nov 2025 07:29 PM (IST)

ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਮੌਕੇ ਤੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਦਰੇਸੀ ਦੀ ਪੁਲਿਸ ਨੇ ਕੀਤੀ ਐਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਰੇਲਵੇ ਸਟੇਸ਼ਨ ਜਾਣ ਲਈ ਆਟੋ ਵਿੱਚ ਬੈਠੇ ਇੱਕ ਵਿਅਕਤੀ ਕੋਲੋਂ ਆਟੋ ਦੇ ਚਾਲਕ ਨੇ ਉਸ ਦਾ ਮੋਬਾਇਲ ਫੋਨ ਲੁੱਟ ਲਿਆ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਜਗੀਰਪੁਰ ਰੋਡ ਕੱਕਾ ਧੋਲਾ ਦੇ ਵਾਸੀ ਵਰਿੰਦਰ ਮਾਝੀ ਦੀ ਸ਼ਿਕਾਇਤ ਤੇ ਵਰਧਮਾਨ ਕਲੋਨੀ ਦੇ ਰਹਿਣ ਵਾਲੇ ਅਸ਼ਰਫ ਆਲਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵਰਿੰਦਰ ਮਾਝੀ ਨੇ ਦੱਸਿਆ ਕਿ ਉਸ ਨੇ ਪਰਿਵਾਰਿਕ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਸੀ। ਜਿਸ ਲਈ ਉਹ ਰੇਲ ਚੜਨ ਲਈ ਮਿਹਰਬਾਨ ਚੂੰਗੀ ਤੋਂ ਇੱਕ ਈ ਰਿਕਸ਼ਾ ਵਿੱਚ ਬੈਠਿਆ। ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਈ ਰਿਕਸ਼ਾ ਚਾਲਕ ਨੇ ਸ਼ਿਵਪੁਰੀ ਦੇ ਲਾਗੇ ਆਪਣਾ ਆਟੋ ਰੋਕ ਲਿਆ ਅਤੇ ਵਰਿੰਦਰ ਮਾਝੀ ਕੋਲੋਂ ਉਸ ਦਾ ਮੋਬਾਇਲ ਫੋਨ ਲੁੱਟ ਲਿਆ। ਇਸੇ ਦੌਰਾਨ ਵਰਿੰਦਰ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਮੁਲਜ਼ਮ ਅਸ਼ਰਫ ਆਲਮ ਨੂੰ ਮੌਕੇ ਤੋਂ ਹੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਉਧਰ ਇਸ ਮਾਮਲੇ ਵਿੱਚ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਰਿੰਦਰ ਮਾਝੀ ਦੀ ਸ਼ਿਕਾਇਤ ਤੇ ਅਸ਼ਰਫ ਆਲਮ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।