ਡੁਲਗਚ ਵਲੋਂ ਸਾਬਕਾ CM ਚੰਨੀ ਨਾਲ ਮੁਲਾਕਾਤ, ਕਿਹਾ- ਪੰਜਾਬ ਦੀ ਜਨਤਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਦੇਵੇਗੀ ਆਪਣਾ ਸਮਰਥਨ
ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਚੰਨੀ ਵਲੋਂ ਡੁਲਗਚ ਨੂੰ ਥਾਪੜਾ ਵੀ ਦਿੱਤਾ ਗਿਆ ਅਤੇ ਕਿਹਾ ਕਿ ਡੁਲਗਚ ਵਰਗੇ ਮਿਹਨਤੀ ਤੇ ਪਾਰਟੀ ਨੂੰ ਸਮਰਪਿਤ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨੂੰ ਬਹੁਤ ਜਿਆਦਾ ਲੋੜ ਹੈ ਅਤੇ ਚੰਨੀ ਵਲੋਂ ਡੁਲਗਚ ਨੂੰ ਹੋਰ ਵੀ ਡੱਟ ਕੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਡੁਲਗਚ ਨੇ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਤਾਂ ਹਾਸਿਲ ਕਰ ਲਈ, ਉਥੇ ਕੋਈ ਵੀ ਵਾਅਦਾ ਤੇ ਗ੍ਰੰਟੀ ਵੀ ਪੂਰੀ ਨਹੀਂ ਕੀਤੀ, ਜਿਸ ਕਰਕੇ ਇਸ ਵਾਰ ਪੰਜਾਬ ਦੇ ਲੋਕ ਹੁਣ ‘ਆਪ’ ਨੂੰ ਵਿਧਾਨ ਸਭਾ ਚੋਣਾਂ ਵਿਚ ਚੱਲਦਾ
Publish Date: Thu, 01 Jan 2026 11:25 AM (IST)
Updated Date: Thu, 01 Jan 2026 11:26 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ - ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਚੰਨੀ ਵਲੋਂ ਡੁਲਗਚ ਨੂੰ ਥਾਪੜਾ ਵੀ ਦਿੱਤਾ ਗਿਆ ਅਤੇ ਕਿਹਾ ਕਿ ਡੁਲਗਚ ਵਰਗੇ ਮਿਹਨਤੀ ਤੇ ਪਾਰਟੀ ਨੂੰ ਸਮਰਪਿਤ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨੂੰ ਬਹੁਤ ਜਿਆਦਾ ਲੋੜ ਹੈ ਅਤੇ ਚੰਨੀ ਵਲੋਂ ਡੁਲਗਚ ਨੂੰ ਹੋਰ ਵੀ ਡੱਟ ਕੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਡੁਲਗਚ ਨੇ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਤਾਂ ਹਾਸਿਲ ਕਰ ਲਈ, ਉਥੇ ਕੋਈ ਵੀ ਵਾਅਦਾ ਤੇ ਗ੍ਰੰਟੀ ਵੀ ਪੂਰੀ ਨਹੀਂ ਕੀਤੀ, ਜਿਸ ਕਰਕੇ ਇਸ ਵਾਰ ਪੰਜਾਬ ਦੇ ਲੋਕ ਹੁਣ ‘ਆਪ’ ਨੂੰ ਵਿਧਾਨ ਸਭਾ ਚੋਣਾਂ ਵਿਚ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ।
ਡੁਲਗਚ ਨੇ ਕਿਹ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਤੇ ਲਾਅਰੇ ਲਾ ਕੇ ਸੱਤਾ ਹਾਸਿਲ ਕੀਤੀ ਹੈ ਅਤੇ ਆਪ ਪਾਰਟੀ ਸਭ ਤੋਂ ਵੱਡਾ ਡਾਕਾ ਐਸਸੀ ਭਾਈਚਾਰ ਦੇ ਹੱਕਾਂ ’ਤੇ ਮਾਰਿਆ ਹੈ, ਕਿਉਂਕਿ ਚੋਣਾਂ ਤੋਂ ਪਹਿਲਾ ਆਪ ਪਾਰਟੀ ਨੇ ਪੰਜਾਬ ਵਿਚ ਐਸਸੀ ਭਾਈਚਾਰੇ ਵਿਚੋਂ ਉਪ ਮੁੱਖ ਮੰਤਰੀ ਬਣਾਉਦਾ ਵਾਅਦਾ ਕੀਤਾ ਸੀ ਅਤੇ ਅੱਜ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਆਪ ਪਾਰਟੀ ਨੇ ਕਿਸੇ ਐਸਸੀ ਵਿਅਕਤੀ ਨੂੰ ਉਪ ਮੁੱਖ ਮੰਤਰੀ ਤਾਂ ਕੀ ਬਣਾਉਣਾ, ਸਗੋਂ ਐਸਸੀ ਭਾਈਚਾਰੇ ਵਿਚੋਂ ਰਾਜ ਸਭਾ ਮੈਂਬਰ ਤੱਕ ਨਹੀਂ ਲਾਇਆ ਅਤੇ ਲੁਧਿਆਣਾ ਸ਼ਹਿਰ ਅੰਦਰ ਕੋਈ ਵੀ ਮੇਅਰ ਨਿਯੁਕਤ ਨਹੀਂ ਕੀਤਾ ਹੈ ਅਤੇ ਨਾ ਹੀ ਅਜੇ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਕੋਈ ਹੋਰ ਰਾਹਤ ਹੀ ਦਿੱਤੀ ਗਈ ਹੈ, ਨਾਹੀਂ ਵਿਆਹ ਸਮੇਂ ਕਿਸੇ ਬੱਚੀ ਨੂੰ 51000 ਰੁਪਏ ਸ਼ਗਨ ਸਕੀਮ ਦੇ ਦਿੱਤੇ ਗਏ, ਨਾ ਹੀ 2500 ਰੁਪਏ ਬਜ਼ੁਰਗਾਂ ਨੂੰ ਪੈਨਸ਼ਨ ਅਤੇ ਨਾਹੀਂ ਔਰਤਾਂ ਨੂੰ 1000/1000 ਰੁਪਏ ਹੀ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਫੇਲ੍ਹ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਕਤਲ, ਚੋਰੀਆਂ, ਡਕੈਤੀਆਂ ਤੇ ਗੋਲੀਆਂ ਚੱਲਣ ਦੀ ਘਟਨਾ ਤਾਂ ਆਮ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਅੱਜ ਪੰਜਾਬ ਦੇ ਆਰਥਿਕ ਹਾਲਾਤ ਅਜਿਹੇ ਹਨ, ਮੁਲਾਜ਼ਮ ਵਰਗ ਸੜਕਾਂ ਤੇ ਧਰਨਾ ਲਾਉਣ ਲਈ ਮਜ਼ਬੂਰ ਹਨ ਅਤੇ ਆਪ ਪਾਰਟੀ ਦੀ ਹਰੇਕ ਨੀਤੀ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਸਰਕਾਰ ਤੋਂ ਰਾਜ ਤੋਂ ਬਹੁਤ ਜਿਆਦਾ ਦੁਖੀ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਜਨਤਾ ਆਪ ਪਾਰਟੀ ਨੂੰ ਸੱਤਾਂ ਤੋਂ ਲਾਂਭੇ ਲਾ ਕੇ ਫ਼ਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ। ਇਸ ਮੌਕੇ ਵਿਵੇਕ ਸੂਦ, ਅਮਨ ਸੋਦੇ, ਰੋਹਿਤ ਆਦਿ ਹਾਜ਼ਰ ਸਨ।