ਜਸਨਮਨ ਕੌਰ ਸਟੇਟ ਚੈਂਪੀਅਨਸ਼ਿਪ ’ਚ ਰਹੀ ਅੱਵਲ
ਡੀਪੀਐੱਸ ਦੀ ਜਸਨਮਨ ਕੌਰ ਸਟੇਟ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ
Publish Date: Mon, 17 Nov 2025 07:13 PM (IST)
Updated Date: Tue, 18 Nov 2025 04:13 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ: ਦਿੱਲੀ ਪਬਲਿਕ ਸਕੂਲ, ਖੰਨਾ ਦੀ ਜਸਨਮਨ ਕੌਰ ਨੇ ਪਟਿਆਲਾ ’ਚ ਹੋਈ 15ਵੀਂ ਰੈੱਡ ਸਨੂਕਰ ਸਟੇਟ ਚੈਂਪੀਅਨਸ਼ਿਪ ’ਚ ਸ਼ਾਨਦਾਰ ਹੁਨਰ ਪ੍ਰਦਰਸ਼ਨ ਕੀਤਾ ਤੇ ਉਸ ਨੇ ਸਬ-ਜੂਨੀਅਰ ਅੰਡਰ-18 (ਲੜਕੀਆਂ) ਸ਼ੇ੍ਣੀ ’ਚ ਪੰਜਾਬ ਦੀ ਨੰਬਰ ਇੱਕ ਬਣ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਪ੍ਰਭਾਵਸ਼ਾਲੀ ਪ੍ਰਾਪਤੀ ਨਾਲ ਜਸਨਮਨ ਹੁਣ ਗੁਰੂਗ੍ਰਾਮ ਵਿਖੇ ਹੋਣ ਵਾਲੀ 15ਵੀਂ ਰੈੱਡ ਸਨੂਕਰ ਨੈਸ਼ਨਲ ਚੈਂਪੀਅਨਸ਼ਿਪ ’ਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਕੁਆਲੀਫਾਈ ਕਰ ਗਈ ਹੈ। ਇਸ ਪ੍ਰਾਪਤੀ ਦੇ ਨਾਲ ਉਹ ਚੰਡੀਗੜ੍ਹ ’ਚ ਹੋਣ ਵਾਲੀ ਅੰਤਰਰਾਸ਼ਟਰੀ ਹੇਬਾਲ ਪੂਲ ਚੈਂਪੀਅਨਸ਼ਿਪ ’ਚ ਵੀ ਹਿੱਸਾ ਲੈਣ ਲਈ ਤਿਆਰ ਹੈ। ਸਕੂਲ ਪ੍ਰਬੰਧਨ, ਪ੍ਰਿੰਸੀਪਲ ਤੇ ਕੋਚਾਂ ਨੇ ਉਸ ਨੂੰ ਇਸ ਸ਼ਲਾਘਾਯੋਗ ਸਫਲਤਾ ’ਤੇ ਵਧਾਈ ਦਿੱਤੀ ਤੇ ਆਉਣ ਵਾਲੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।