ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਦੀਵਾਂਸ਼ੀ, ਪੜ੍ਹਾਈ ਦੇ ਨਾਲ ਨਾਲ ਖੇਡਾਂ ਚ ਵੀ ਰਹੀ ਹੈ ਅੱਵਲ
ਕੈਨੇਡਾ ਦੀ ਪੜ੍ਹਾਈ ਦਾ ਸੈਸ਼ਨ ਅਲੱਗ ਹੋਣ ਕਰਕੇ ਸਾਲ 2024 ਜੁਲਾਈ ਮਹੀਨੇ ਵਿੱਚ ਭਾਰਤ ਆ ਕੇ ਦੀਵਾਂਸ਼ੀ ਨੇ ਦਾਖਲਾ ਲਿਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਦੀਵਾਂਸ਼ੀ ਨੇ ਸੈਸ਼ਨ ਅੱਗੇ ਲੰਘ ਜਾਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਪੜ੍ਹਾਈ ਵਿੱਚ ਅੱਵਲ ਰਹੀ।
Publish Date: Wed, 13 May 2026 04:24 PM (IST)
Updated Date: Wed, 13 May 2026 04:25 PM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਭਰ ਚੋਂ ਤੀਜਾ ਸਥਾਨ ਹਾਸਲ ਕਰਕੇ ਲੁਧਿਆਣਾ ਜ਼ਿਲ੍ਹੇ ਦਾ ਦੇ ਨਾਲ ਨਾਲ , ਆਪਣੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਮਾਣ ਵਧਾਉਣ ਵਾਲੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਦੀ ਵਿਦਿਆਰਥਣ ਦੀਵਾਂਸ਼ੀ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ।
ਦੀਵਾਂਸ਼ੀ ਦੇ ਪਿਤਾ ਵਨੀਤ ਜੋਹਰ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਦੀਵਾਂਸ਼ੀ ਨੇ ਨਰਸਰੀ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਤੱਕ ਬੀਸੀਐਮ ਸਕੂਲ ਦੁਗਰੀ ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਦੀਵਾਂਸ਼ੀ ਆਪਣੇ ਪਰਿਵਾਰ ਨਾਲ ਕੈਨੇਡਾ ਚਲੀ ਗਈ। ਕੈਨੇਡਾ ਵਿੱਚ ਉਸਨੇ ਦਸਵੀਂ ਜਮਾਤ ਵਿੱਚ ਦਾਖਲਾ ਲਿਆ ਅਤੇ ਦਸਵੀਂ ਪਾਸ ਕਰਨ ਤੋਂ ਬਾਅਦ ਦੁਬਾਰਾ ਲੁਧਿਆਣਾ ਵਾਪਸ ਆ ਕੇ ਗਿਆਰਵੀਂ ਜਮਾਤ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁਰੀ ਵਿਖੇ ਦਾਖਲਾ ਲਿਆ।
ਕੈਨੇਡਾ ਦੀ ਪੜ੍ਹਾਈ ਦਾ ਸੈਸ਼ਨ ਅਲੱਗ ਹੋਣ ਕਰਕੇ ਸਾਲ 2024 ਜੁਲਾਈ ਮਹੀਨੇ ਵਿੱਚ ਭਾਰਤ ਆ ਕੇ ਦੀਵਾਂਸ਼ੀ ਨੇ ਦਾਖਲਾ ਲਿਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਦੀਵਾਂਸ਼ੀ ਨੇ ਸੈਸ਼ਨ ਅੱਗੇ ਲੰਘ ਜਾਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਪੜ੍ਹਾਈ ਵਿੱਚ ਅੱਵਲ ਰਹੀ।
ਦੀਵਾਂਸ਼ੀ ਦੇ ਪਿਤਾ ਵਿਨੀਤ ਜੌਹਰ ਨੇ ਦੱਸਿਆ ਕਿ ਥੋੜੀ ਬਹੁਤ ਦਿੱਕਤ ਵੀ ਆਈ ਕਿਉਂਕਿ ਦੀਵਾਂਸ਼ੀ ਨੇ ਪਹਿਲਾਂ ਸੀਬੀਐਸਈ ਸਕੂਲ (ਭਾਰਤ) ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਕੈਨੇਡਾ ਚ ਇੰਟਰਨੈਸ਼ਨਲ ਪੜ੍ਹਾਈ ਤੇ ਫਿਰ ਹੁਣ ਪੰਜਾਬ ਬੋਰਡ ਦੀ ਪੜ੍ਹਾਈ। ਵਿਨੀਤ ਜੋਹਰ ਨੇ ਕਿਹਾ ਕਿ ਸਾਨੂੰ ਦੀਵਾਂਸ਼ੀ ਦੀ ਮੈਰਿਟ ਦੀ ਪੂਰੀ ਉਮੀਦ ਸੀ, ਪਰ ਉਸ ਨੇ ਪੂਰੇ ਪੰਜਾਬ ਭਰ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਸਾਡਾ ਨਾਮ ਰੋਸ਼ਨ ਕੀਤਾ ਹੈ।
ਪੜ੍ਹਾਈ ਵਿੱਚ ਅੱਵਲ ਰਹਿਣ ਵਾਲੀ ਦੀਵਾਂਸ਼ੀ, ਖੇਡਾਂ ਵਿੱਚ ਵੀ ਅੱਵਲ ਰਹੀ ਹੈ। ਦੀਵਾਂਸ਼ੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਬਹੁਤ ਸ਼ੌਂਕ ਹੈ ਜਿਸ ਕਰਕੇ ਉਹ ਖੇਡਾਂ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਦੀਵਾਂਸ਼ੀ ਨੇ ਸਟੇਟ ਲੈਵਲ ਤੇ ਸਾਫਟ ਬਾਲ ਗੇਮ ਦੇ ਵਿੱਚ ਵੀ ਹਿੱਸਾ ਲਿਆ ਅਤੇ ਸਾਫਟ ਬਾਲ ਗੇਮ ਦੇ ਵਿੱਚ ਵੀ ਦੀਵਾਂਸ਼ੀ ਪਹਿਲੇ ਸਥਾਨ ਤੇ ਰਹੀ।