ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਤੇ ਤਹਿਸੀਲ ਅਦਾਲਤਾਂ ਅੱਜ ਤੋਂ 30 ਜੂਨ ਤੱਕ ਰਹਿਣਗੀਆਂ ਬੰਦ, ਜਾਣੋ ਵਜ੍ਹਾ
ਇਕ ਜੂਨ ਤੋਂ 13 ਜੂਨ ਤੱਕ ਅਦਾਲਤਾਂ ’ਚ ਫੌ਼ਜਦਾਰੀ ਮਾਮਲਿਆਂ ਦੀ ਰੈਗੂਲਰ ਸੁਣਵਾਈ ਜਾਰੀ ਰਹੇਗੀ। ਹਾਲਾਂਕਿ 16 ਤੋਂ 30 ਜੂਨ ਤੱਕ ਫੌ਼ਜਦਾਰੀ ਮਾਮਲਿਆਂ ਦੀ ਵੀ ਸੁਣਵਾਈ ਮੁਲਤਵੀ ਰਹੇਗੀ ਅਤੇ ਅਦਾਲਤਾਂ ਛੁੱਟੀਆਂ ਦੇ ਕਾਰਨ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ।
Publish Date: Sun, 01 Jun 2025 08:53 AM (IST)
Updated Date: Sun, 01 Jun 2025 09:34 AM (IST)
ਜਾ.ਸ, ਲੁਧਿਆਣਾ : ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਤੇ ਤਹਿਸੀਲ ਅਦਾਲਤਾਂ ’ਚ ਇਕ ਤੋ 30 ਜੂਨ ਤੱਕ ਰੈਗੂਲਰ ਦੀਵਾਨੀ ਮਾਮਲਿਆਂ ਦੀ ਸੁਣਵਾਈ ਮੁਲਤਵੀ ਰਹੇਗੀ। ਉੱਧਰ ਅਦਾਲਤਾਂ ਇਸ ਦੌਰਾਨ ਪੂਰੀ ਤਰ੍ਹਾਂ ਬੰਦ ਨਹੀਂ ਹੋਣਗੀਆਂ। ਜ਼ਰੂਰੀ ਤੇ ਐਮਰਜੈਂਸੀ ਮਾਮਲਿਆਂ ਦੀ ਸੁਣਵਾਈ ਯਕੀਨੀ ਕਰਨ ਲਈ ਨਿਆਇਕ ਵਿਵਸਥਾ ਨੂੰ ਸਰਗਰਮ ਰੱਖਿਆ ਗਿਆ ਹੈ। ਇਕ ਜੂਨ ਤੋਂ 13 ਜੂਨ ਤੱਕ ਅਦਾਲਤਾਂ ’ਚ ਫੌ਼ਜਦਾਰੀ ਮਾਮਲਿਆਂ ਦੀ ਰੈਗੂਲਰ ਸੁਣਵਾਈ ਜਾਰੀ ਰਹੇਗੀ। ਹਾਲਾਂਕਿ 16 ਤੋਂ 30 ਜੂਨ ਤੱਕ ਫੌ਼ਜਦਾਰੀ ਮਾਮਲਿਆਂ ਦੀ ਵੀ ਸੁਣਵਾਈ ਮੁਲਤਵੀ ਰਹੇਗੀ ਅਤੇ ਅਦਾਲਤਾਂ ਛੁੱਟੀਆਂ ਦੇ ਕਾਰਨ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ।