ਪਿੰਡ ਰਸੂਲਪੁਰ (ਮੱਲ੍ਹਾ) ਦੀ ਧੀ ਇਟਲੀ ’ਚ ਅਫ਼ਸਰ ਬਣੀ
ਇਟਲੀ ’ਚ ਅਫ਼ਸਰ ਬਣੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਧੀ
Publish Date: Wed, 21 Jan 2026 08:51 PM (IST)
Updated Date: Thu, 22 Jan 2026 04:13 AM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਨੇੜਲੇ ਪਿੰਡ ਰਸੂਲਪੁਰ (ਮੱਲ੍ਹਾ) ਦੀ ਧੀ ਨਿਮਰਤ ਕੌਰ ਨੇ ਇਟਲੀ ਦੀ ਪ੍ਰਸਿੱਧ ਕੈਥੋਲਿਕ ਯੂਨੀਵਰਸਿਟੀ ਮਿਲਾਨ ਤੋਂ ‘ਅੰਤਰਰਾਸ਼ਟਰੀ ਆਰਥਿਕਤਾ ਅਤੇ ਵਪਾਰ ਪ੍ਰਬੰਧਾਂ’ ਵਿਚ ਪਹਿਲੇ ਦਰਜੇ ਵਿਚ ਮਾਸਟਰ ਡਿਗਰੀ ਪਾਸ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨਿਮਰਤ ਕੌਰ ਨੇ ਇਟਲੀ ਵਿਚ ਇਮਤਿਹਾਨ ਵਿੱਚੋਂ 30 ਵਿੱਚੋਂ 30 ਅੰਕ ਪ੍ਰਾਪਤ ਕੀਤੇ ਹਨ ਅਤੇ ਉਸ ਦੀ ਕਾਬਲੀਅਤ ਨੂੰ ਦੇਖਦਿਆਂ ਉਥੋਂ ਦੀ ਸਰਕਾਰ ਨੇ ਕਸਟਮ ਵਿਭਾਗ ਵਿਚ ਨੌਕਰੀ ਦਿੱਤੀ ਹੈ। ਪਿੰਡ ਰਸੂਲਪੁਰ ਦੇ ਸਰਪੰਚ ਗੁਰਬਖਸ਼ ਸਿੰਘ ਖੋਖਰ, ਜਥੇਦਾਰ ਜੋਗਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਅਨੋਖ ਸਿੰਘ, ਪ੍ਰਧਾਨ ਸੁਖਦੀਪ ਸਿੰਘ ਨੀਟੂ, ਸਾਬਕਾ ਸਰਪੰਚ ਗੁਰਸਿਮਰਨ ਸਿੰਘ, ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ, ਪ੍ਰਧਾਨ ਕੁਲਤਾਰਨ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ ਨੇ ਇਸ ਹੋਣਹਾਰ ਧੀ ਦੇ ਪਿਤਾ ਰਜਿੰਦਰ ਸਿੰਘ ਅਤੇ ਮਾਤਾ ਕੁਲਵੰਤ ਕੌਰ ਨੂੰ ਮੁਬਾਰਕਬਾਦ ਦਿੱਤੀ ਹੈ। ਪਿੰਡ ਵਾਲਿਆਂ ਮੁਤਾਬਕ ਇਸ ਹੋਣਹਾਰ ਬੇਟੀ ਦਾ ਸਾਰਾ ਪਰਿਵਾਰ ਪਿਛਲੇ 45 ਸਾਲਾ ਤੋਂ ਪੱਕੇ ਤੌਰ ’ਤੇ ਇਟਲੀ ਵਿਚ ਰਹਿ ਰਿਹਾ ਹੈ।