ਮਹਿਲਾ ਨੂੰ ਨਸ਼ੀਲੀ ਦਵਾਈ ਪਿਆ ਕੇ ਕੀਤਾ ਗੈਂਗ ਰੇਪ
ਲੁਧਿਆਣਾ ਵਿੱਚ ਦਰਿੰਦਗੀ ਦੀਆਂ ਹੱਦਾਂ ਪਾਰ
Publish Date: Thu, 22 Jan 2026 09:23 PM (IST)
Updated Date: Thu, 22 Jan 2026 09:24 PM (IST)

ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਵੀ ਲਗਾਏ ਗਏ ਦੋਸ਼ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਤੋਂ ਇੱਕ ਦਿਲ ਦਹਿਲਾਤ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਔਰਤ ਨੂੰ ਕੋਲਡ ਡਰਿੰਕ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਬੇਹੋਸ਼ ਕੀਤਾ ਅਤੇ ਅਤੇ ਗੈਂਗ ਰੇਪ ਵਰਗੀ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਐਨਾ ਹੀ ਨਹੀਂ ਮਹਿਲਾ ਨੇ ਅਸ਼ਲੀਲ ਵੀਡੀਓ ਦੇ ਜ਼ਰੀਏ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਇਸ ਕੇਸ ਵਿੱਚ ਔਰਤ ਦੀ ਸ਼ਿਕਾਇਤ ਤੇ ਥਾਣਾ ਦੁਗਰੀ ਦੀ ਪੁਲਿਸ ਨੇ 5 ਮਹੀਨੇ ਪਹਿਲਾਂ ਵਾਪਰੀ ਇਸ ਸ਼ਰਮਨਾਕ ਘਟਨਾ ਦੇ ਕੇਸ ਵਿੱਚ ਰਿਸ਼ੀਪਾਲ ਸਿੰਘ, ਪਰਮਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਮੁਲਜ਼ਮ ਰਿਸ਼ਪਾਲ ਸਿੰਘ ਉਸ ਦਾ ਵਾਕਫ ਹੈ। ਪੈਸਿਆਂ ਦੀ ਲੋੜ ਪੈਣ ਤੇ ਉਸ ਨੇ ਰਿਸ਼ੀਪਾਲ ਨਾਲ ਗੱਲ ਕੀਤੀ, ਬਾਅਦ ਵਿੱਚ ਰਿਸ਼ੀਪਾਲ ਨੇ ਔਰਤ ਨੂੰ ਪਰਮਜੀਤ ਸਿੰਘ ਨਾਲ ਮਿਲਵਾਇਆ। ਪਰਮਜੀਤ ਸਿੰਘ ਨਾਮ ਦੇ ਵਿਅਕਤੀ ਨੇ ਮਹਿਲਾਂ ਨੂੰ ਵਿਆਜ ਤੇ 2 ਲੱਖ 70 ਹਜ਼ਾਰ ਰੁਪਏ ਦੀ ਰਕਮ ਦੇ ਦਿੱਤੀ। ਔਰਤ ਨੇ ਦੱਸਿਆ ਕਿ ਉਸ ਨੇ ਪੈਸੇ ਸਮੇਂ ਸਿਰ ਵਾਪਸ ਕਰ ਦਿੱਤੇ। ਇਸ ਡੀਲ ਦੇ ਚਲਦਿਆਂ ਔਰਤ ਦਾ ਮੁਲਜ਼ਮਾਂ ਤੇ ਵਿਸ਼ਵਾਸ ਬਣ ਗਿਆ ਸੀ। ਪੀੜਤਾਂ ਨੇ ਦੋਸ਼ ਲਗਾਇਆ ਕਿ 13 ਅਗਸਤ 2025 ਨੂੰ ਰਿਸ਼ੀਪਾਲ ਨੇ ਉਸ ਨੂੰ ਸ਼ਨੀ ਮੰਦਰ ਦੇ ਲਾਗੇ ਆਪਣੇ ਦਫਤਰ ਵਿੱਚ ਬੁਲਾਇਆ ਜਿੱਥੇ ਪਰਮਜੀਤ ਸਿੰਘ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਮੌਜੂਦ ਸੀ। ਮੁਲਜ਼ਮਾਂ ਨੇ ਔਰਤ ਨੂੰ ਇੱਕ ਨਸ਼ੀਲੀ ਕੋਲਡ ਡ੍ਰਿੰਕ ਪਿਆ ਦਿੱਤੀ। ਜਿਵੇਂ ਹੀ ਉਹ ਬੇਹੋਸ਼ ਹੋਈ ਤਾਂ ਮੁਲਜ਼ਮਾਂ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਅਸ਼ਲੀਲ ਵੀਡੀਓ ਵੀ ਬਣਾ ਲਈ। ਹੋਸ਼ ਆਉਣ ਤੇ ਮੁਲਜ਼ਮਾਂ ਨੇ ਉਸ ਨੂੰ ਖਾਲੀ ਚੈੱਕਾਂ ਅਤੇ ਕਾਗਜ਼ਾਂ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ। ਅਜਿਹਾ ਨਾ ਕਰਨ ਤੇ ਮੁਲਜ਼ਮਾਂ ਨੇ ਵੀਡੀਓ ਲੀਕ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕੀਤਾ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।