ਕੌਂਸਲਰ ਨਿਧੀ ਗੁਪਤਾ ਨੇ ਬੱਚਿਆਂ ਨੂੰ ਵੰਡੀਆਂ ਪਤੰਗਾਂ ਤੇ ਡੋਰ
ਕੌਂਸਲਰ ਨਿਧੀ ਗੁਪਤਾ ਨੇ ਵਾਰਡ ਦੇ ਬੱਚਿਆਂ ਨੂੰ ਵੰਡੀਆਂ ਪਤੰਗਾਂ ਅਤੇ ਧਾਗੇ ਦੀ ਡੋਰ
Publish Date: Tue, 13 Jan 2026 08:24 PM (IST)
Updated Date: Wed, 14 Jan 2026 04:13 AM (IST)

ਵਾਰਡ ਵਿੱਚ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਕੀਤਾ ਉਪਰਾਲਾ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਵਾਰਡ ਨੰਬਰ 19 ਦੇ ਕੌਂਸਲਰ ਨਿਧੀ ਗੁਪਤਾ ਨੇ ਆਪਣੇ ਵਾਰਡ ਵਿੱਚ ਚਾਈਨਾ ਡੋਰ ਦੀ ਵਰਤੋਂ ਨੂੰ ਬੰਦ ਕਰਵਾਉਣ ਲਈ ਨਿਵੇਕਲਾ ਉਪਰਾਲਾ ਕੀਤਾ। ਜਿਸ ਦੇ ਤਹਿਤ ਉਨ੍ਹਾਂ ਵਾਰਡ ਦੇ ਪਤੰਗਬਾਜ਼ੀ ਦੇ ਸ਼ੌਕੀਨ ਬੱਚਿਆਂ ਇਕ ਜਗ੍ਹਾ ਇਕੱਠਾ ਕਰ ਬਲਾਕ ਪ੍ਰਧਾਨ ਮਨਜੀਤ ਸਿੰਘ ਚੌਹਾਨ ਦੇ ਨਾਲ ਮਿਲ ਕੇ ਧਾਗੇ ਦੀ ਡੋਰ ਅਤੇ ਪਤੰਗ ਵੰਡੇ। ਕੌਂਸਲਰ ਨਿਧੀ ਗੁਪਤਾ ਨੇ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਵਾਰਡ ਦੇ ਬੱਚਿਆਂ ਨਾਲ ਮਿਲਕੇ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਕੌਂਸਲਰ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਗੱਚਕ, ਪਤੰਗ ਅਤੇ ਡੋਰ ਵੰਡੀ ਗਈ। ਉਨ੍ਹਾਂ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਚਾਈਨਾ ਡੋਰ ਕਾਰਨ ਕਈ ਇਨਸਾਨੀ ਜ਼ਿੰਦਗੀਆਂ ਤੋਂ ਇਲਾਵਾ, ਪਸ਼ੂਆਂ ਤੇ ਪੰਛੀਆਂ ਦਾ ਵੀ ਨੁਕਸਾਨ ਹੋਇਆ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਚਾਈਨਾ ਡੋਰ ਨਾਲ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਪੂਰਨ ਬਾਈਕਾਟ ਕਰਦੇ ਹੋਏ ਜੋ ਵੀ ਇਸ ਦੀ ਵਿਕਰੀ ਜਾਂ ਵਰਤੋਂ ਕਰਦਾ ਹੈ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਈਏ ਤਾਂ ਜੋ ਖੁਸ਼ੀਆਂ ਤਿਉਹਾਰ ਢੁਸ਼ੀਆਂ ਨਾਲ ਹੀ ਮਨਾਏ ਜਾ ਸਕਣ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਚੌਹਾਨ ਨੇ ਕਿਹਾ ਕਿ ਸਾਰੇ ਤਿਉਹਾਰ ਸਾਨੂੰ ਮਿਲ-ਜੁਲ ਕੇ ਅਤੇ ਆਪਸੀ ਪਿਆਰ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਮਾਜ ’ਚ ਏਕਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਆਯੁਸ਼ ਸੋਨੀ, ਬਲਵੰਤ ਸਿੰਘ, ਪ੍ਰਮੋਦ ਗਰਗ, ਕਨਵ ਗਰਗ, ਅਭਿਸ਼ੇਕ ਗੁਪਤਾ, ਰਾਜ ਕੁਮਾਰ, ਜਗਦੀਪ ਤੋਂ ਇਲਾਵਾ ਹੋਰ ਵੀ ਵਾਸੀ ਹਾਜ਼ਰ ਸਨ।