ਜਗਰਾਓਂ ਬਲਾਕ ਸੰਮਤੀ ’ਚ ਕਾਂਗਰਸ, ਅਕਾਲੀ ਤੇ ‘ਆਪ’ ਦੀ ਟੱਕਰ
ਜਗਰਾਓਂ ਬਲਾਕ ਸੰਮਤੀ ਚੋਣਾਂ ’ਚ ਕਾਂਗਰਸ, ਅਕਾਲੀ ਅਤੇ ਆਪ ਭਿੜਣਗੇ
Publish Date: Sun, 07 Dec 2025 10:32 PM (IST)
Updated Date: Mon, 08 Dec 2025 04:13 AM (IST)

ਕਿਤੇ ਕਾਂਗਰਸ ਨੂੰ ਤੇ ਕਿਤੇ ਅਕਾਲੀਆਂ ਨੂੰ ਨਾ ਮਿਲਿਆ ਉਮੀਦਵਾਰ, ਕਈ ਥਾਵਾਂ ’ਤੇ ਕਾਂਗਰਸੀ ਤੇ ਅਕਾਲੀਆਂ ’ਚ ਗੁਪਤ ਸਮਝੌਤਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਬਲਾਕ ਸੰਮਤੀ ਚੋਣਾਂ ’ਚ ਬਹੁਤੀ ਥਾਂਈ ਤ੍ਰਿਕੋਣੀ ਟੱਕਰ ਹੈ। ਇਨ੍ਹਾਂ ਜ਼ੋਨਾਂ ’ਚ ਮੁੱਖ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਿਚਕਾਰ ਹੈ। ਇਸ ਵਾਰ ਕੁਝ ਥਾਵਾਂ ’ਤੇ ਜਿੱਥੇ ਭਾਜਪਾ ਵੀ ਕਿਸਮਤ ਅਜਮਾ ਰਹੀ ਹੈ, ਉਥੇ 3 ਜ਼ੋਨਾਂ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਉਮੀਦਵਾਰ ਖੜ੍ਹੇ ਕੀਤੇ ਹਨ। ਜਗਰਾਓਂ ਬਲਾਕ ਸੰਮਤੀ ਦੇ 25 ਜ਼ੋਨਾਂ ’ਚ ਕਈ ਥਾਵਾਂ ’ਤੇ ਜਿੱਥੇ ਕਾਂਗਰਸ ਨੂੰ ਉਮੀਦਵਾਰ ਨਾ ਥਿਆਇਆ ਤਾਂ ਇੱਕ ਪਿੰਡ ’ਚ ਅਕਾਲੀ ਦਲ ਵੱਲੋਂ ਵੀ ਉਮੀਦਵਾਰ ਖੜ੍ਹਾ ਨਾ ਕੀਤਾ ਗਿਆ, ਜਿਸ ਨੂੰ ਲੈ ਕੇ ਚਰਚਾ ਤਾਂ ਇਹ ਹੈ ਕਿ ਕਈ ਥਾਵਾਂ ’ਤੇ ਮੁੱਖ ਰਾਜਨੀਤਕ ਪਾਰਟੀਆਂ ’ਚ ਇੱਕ ਦੂਸਰੇ ਦੇ ਉਮੀਦਵਾਰ ਦੀ ਹਮਾਇਤ ਲਈ ਗੁਪਤ ਸਮਝੌਤਾ ਹੋਇਆ ਹੈ। ਜਗਰਾਓਂ ਦੇ 25 ਜ਼ੋਨਾਂ ’ਚ 85 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਉਥੇ ਜ਼ੋਨ ਭੰਮੀਪੁਰਾ ’ਚ ਸਭ ਨਾਲੋਂ ਵੱਧ 6 ਉਮੀਦਵਾਰ ਖੜ੍ਹੇ ਹਨ। ਬਾਕਸ-- -ਜਗਰਾਓਂ ਦੇ 25 ਜ਼ੋਨਾਂ ’ਚ ਡਟੇ ਉਮੀਦਵਾਰਾਂ ਦੀ ਸੂਚੀ ਜ਼ੋਨ-1 ਹਠੂਰ ਅਕਾਲੀ ਦਲ ‘ਆਪ’ ਕਾਂਗਰਸ ਕੇਵਲ ਸਿੰਘ ਪਰਮਿੰਦਰ ਰਣਜੋਧ ਜ਼ੋਨ-2 ਚਕਰ ਭਗਵਾਨ ਸਿੰਘ ਚਮਕੌਰ ਸਿੰਘ ਬਲਦੇਵ ਸਿੰਘ ਜ਼ੋਨ-3 ਲੱਖਾ ‘ਆਪ’ ਭਾਜਪਾ ਆਜ਼ਾਦ ਕਮਲਜੀਤ ਕੌਰ ਜਸਵਿੰਦਰ ਕੌਰ ਹਰਬੰਸ ਕੌਰ ਜ਼ੋਨ-4 ਮਾਣੂੰਕੇ ਅਕਾਲੀ ਦਲ ‘ਆਪ’ ਕਾਂਗਰਸ ਜੋਗਿੰਦਰ ਸਿੰਘ ਪਰਮਿੰਦਰ ਸਿੰਘ ਗੁਰਜਿੰਦਰ ਸਿੰਘ ਜ਼ੋਨ- 5 ਮੱਲ੍ਹਾ ਤੋਂ ਅਕਾਲੀ ਦਲ ‘ਆਪ’ ਕਾਂਗਰਸ ਭਾਜਪਾ ਅਮਰਜੀਤ ਕੌਰ ਸੁਖਪ੍ਰੀਤ ਕੌਰ ਕ੍ਰਿਸ਼ਨਾ ਦੇਵੀ ਕੁਲਦੀਪ ਕੌਰ ਜ਼ੋਨ-6 ਭੰਮੀਪੁਰਾ ਅਕਾਲੀ ਦਲ ‘ਆਪ’ ਕਾਂਗਰਸ ਆਜ਼ਾਦ ਗੁਰਪ੍ਰੀਤ ਸਿੰਘ ਕਮਲਜੀਤ ਕੌਰ ਜਗਤਾਰ ਸਿੰਘ ਸੁਰਜੀਤ ਕੌਰ, ਬਖਤੌਰ ਸਿੰਘ ਤੇ ਬੇਅੰਤ ਸਿੰਘ ਜ਼ੋਨ- 7 ਕਮਾਲਪੁਰਾ ਅਕਾਲੀ ਦਲ ‘ਆਪ’ ਕਾਂਗਰਸ ਸੁਖਵਿੰਦਰ ਸਿੰਘ ਕਮਲਜੀਤ ਸਿੰਘ ---- ਜ਼ੋਨ-8 ਅਖਾੜਾ ਅਕਾਲੀ ਦਲ ‘ਆਪ’ ਕਾਂਗਰਸ ਪਰਮਜੀਤ ਕੌਰ ਦਿਲਬਾਗ ਸਿੰਘ ਬਲਦੇਵ ਸਿੰਘ ਜ਼ੋਨ-9 ਰਸੂਲਪੁਰ ਮੱਲ੍ਹਾ ਰਛਪਾਲ ਸਿੰਘ ਦਿਲਜੀਤ ਸਿੰਘ ਬੇਅੰਤ ਸਿੰਘ ਜ਼ੋਨ- 10 ਕਾਉਂਕੇ ਕਲਾਂ ਸੁਖਦੇਵ ਸਿੰਘ ਸੁਖਦੇਵ ਸਿੰਘ ਜਗਦੇਵ ਸਿੰਘ ਸਿੱਧੂ ਜ਼ੋਨ- 11 ਡੱਲਾ ਅਕਾਲੀ ਦਲ ‘ਆਪ’ ਕਾਂਗਰਸ ਬਸਪਾ ਭਾਜਪਾ ਸੁਰਿੰਦਰ ਸਿੰਘ ਦਰਸ਼ਨ ਸਿੰਘ ਉਜਾਗਰ ਸਿੰਘ ਪ੍ਰੇਮ ਸਿੰਘ ਸਤਨਾਮ ਸਿੰਘ ਜ਼ੋਨ- 12 ਅਗਵਾੜ ਖੁਆਜਾ ਮਨਜੀਤ ਸਿੰਘ ਜਗਮੇਲ ਸਿੰਘ ਕ੍ਰਿਸ਼ਨ ਸਿੰਘ ਆਜ਼ਾਦ ਜ਼ੋਨ- 13 ਅਗਵਾੜ ਗੁੱਜਰਾਂ ਪਰਮਿੰਦਰ ਕੌਰ ਰਾਣੀ ਬਲਜੀਤ ਕੌਰ ਹਰਬੰਸ ਕੌਰ ਜ਼ੋਨ- 14 ਪੋਨਾ ਜਸਕਰਨ ਕੌਰ ਸੁਖਵਿੰਦਰਪਾਲ ਕੌਰ ਬਲਜੀਤ ਕੌਰ ਆਜ਼ਾਦ-ਗਗਨਪ੍ਰੀਤ ਕੌਰ ਜ਼ੋਨ- 15 ਸਿੱਧਵਾਂ ਜਸਵੀਰ ਕੌਰ ਸੁਖਵਿੰਦਰ ਕੌਰ -- ਜ਼ੋਨ- 16 ਚਮਕੌਰ ਸਿੰਘ ਜਗਤਾਰ ਸਿੰਘ ਗੁਰਜੀਤ ਸਿੰਘ ਗੀਟਾ ਜ਼ੋਨ- 17 ਰਾਮਗੜ੍ਹ ਭੁੱਲਰ ਹਰਜੀਤ ਕੌਰ ਮਨਪ੍ਰੀਤ ਕੌਰ ਪ੍ਰਭਜੋਤ ਕੌਰ ਜ਼ੋਨ- 18 ਮਲਕ ਮਨਿੰਦਰ ਕੌਰ ਪਵਨਜੀਤ ਕੌਰ ਆਜ਼ਾਦ- ਪਵਨਪ੍ਰੀਤ ਜ਼ੋਨ- 19 ਸ਼ੇਰਪੁਰ ਕਲਾਂ ਕੁਲਵਿੰਦਰ ਸਿੰਘ ਬਸਪਾ ਦੇ ਗੁਰਬਚਨ ਸਿੰਘ ਆਜ਼ਾਦ- ਅਵਤਾਰ ਸਿੰਘ ਤੇ ਕਿਰਪਾਲ ਸਿੰਘ ਜ਼ੋਨ -20 ਗਾਲਿਬ ਕਲਾਂ ਗੁਰਮੀਤ ਕੌਰ ਕੁਲਵਿੰਦਰ ਕੌਰ ਦਲੀਪ ਕੌਰ ਬਸਪਾ ਦੇ ਜਸਵਿੰਦਰ ਕੌਰ ਜ਼ੋਨ-21 ਲੀਲਾਂ ਸਤਪਾਲ ਕੌਰ ਸਰਬਜੀਤ ਕੌਰ ਮਨਜਿੰਦਰ ਕੌਰ ਜ਼ੋਨ- 22 ਸ਼ੇਖਦੌਲਤ ਕਰਮਜੀਤ ਕੌਰ ਕਿਰਨਪ੍ਰੀਤ ਕੌਰ ਗੁਰਦੀਪ ਕੌਰ ਜ਼ੋਨ-23 ਗਿੱਦੜਵਿੰਡੀ -- ਪਰਮਿੰਦਰ ਸਿੰਘ ਸੁਖਦੇਵ ਸਿੰਘ ਆਜ਼ਾਦ- ਜਗਦੀਸ਼ ਕੁਮਾਰ ਜ਼ੋਨ-24 ਅੱਬੂਪੁਰਾ ਪਰਮਜੀਤ ਕੌਰ ਸਵਰਨਜੀਤ ਕੌਰ ਪਰਮਜੀਤ ਕੌਰ ਜ਼ੋਨ- 25 ਬਾਘੀਆਂ ਹਰਪ੍ਰੀਤ ਕੌਰ ਸੰਦੀਪ ਕੌਰ ਰਿੰਪੀ ਬਾਕਸ--- ਕਮਾਲਪੁਰਾ ’ਚ ਕਾਂਗਰਸ ਅਤੇ ਗਿੱਦੜਵਿੰਡੀ ’ਚ ਅਕਾਲੀ ਦਲ ਦਾ ਨਹੀਂ ਉਮੀਦਵਾਰ ਜਗਰਾਓਂ ਬਲਾਕ ਸੰਮਤੀ ਚੋਣਾਂ ਵਿਚ ਵੱਡੀ ਪਾਰਟੀਆਂ ਨੂੰ ਵੀ ਇਸ ਵਾਰ ਉਮੀਦਵਾਰ ਨਹੀਂ ਲੱਭੇ। ਇਸ ਵਿਚ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਜ਼ੋਨ ਸ਼ੇਰਪੁਰ ਕਲਾਂ ਤੋਂ ਜਿਥੇ ਉਮੀਦਵਾਰ ਨਹੀਂ ਮਿਲਿਆ, ਉਥੇ ਕਾਂਗਰਸ ਨੂੰ 5 ਅਤੇ ਅਕਾਲੀ ਦਲ ਨੂੰ 3 ਥਾਵਾਂ ਤੋਂ ਉਮੀਦਵਾਰ ਨਾ ਥਿਆਏ। ਜਗਰਾਓਂ ਦੇ ਵੱਡੇ ਪਿੰਡ ਕਮਾਲਪੁਰਾ ਜ਼ੋਨ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਵੱਲੋਂ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਵੱਡੇ ਜ਼ੋਨ ਲੱਖਾ ਦੀ ਗੱਲ ਕਰੀਏ ਤਾਂ ਇਥੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਵੱਲੋਂ ਹੀ ਉਮੀਦਵਾਰ ਖੜ੍ਹੇ ਨਹੀਂ ਕੀਤੇ ਗਏ, ਜਦਕਿ ਭਾਜਪਾ ਨੇ ਉਮੀਦਵਾਰ ਖੜ੍ਹਾ ਕੀਤਾ ਹੈ। ਇਸ ਤੋਂ ਇਲਾਵਾ ਸਿੱਧਵਾਂ ਕਲਾਂ, ਮਲਕ ਅਤੇ ਸ਼ੇਰਪੁਰ ਕਲਾਂ ਵਿਚ ਵੀ ਕਾਂਗਰਸ ਕੋਲ ਕੋਈ ਉਮੀਦਵਾਰ ਨਹੀਂ ਹੈ। ਬਲਾਕ ਸੰਮਤੀ ਚੋਣਾਂ ਦੇ ਜ਼ੋਨ ਡੱਲਾ ਵਿਚ ਸਾਰੀਆਂ ਹੀ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਅਕਾਲੀ ਦਲ, ਆਪ, ਬੀਜੇਪੀ ਅਤੇ ਬਸਪਾ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ।