ਗਣਤੰਤਰ ਦਿਵਸ ਸਮਾਗਮ ਦੌਰਾਨ 30 ਲੱਖ ਦੇ ਜਨਤਕ ਦੋਸ਼ ਦੀ ਈਡੀ ਨੂੰ ਭੇਜੀ ਸ਼ਿਕਾਇਤ
ਗਣਤੰਤਰ ਦਿਵਸ ਸਮਾਗਮ ਦੌਰਾਨ 30 ਲੱਖ ਦੇ ਜਨਤਕ ਦੋਸ਼ ਦੀ ਈ ਡੀ ਨੂੰ ਭੇਜੀ ਸ਼ਿਕਾਇਤ
Publish Date: Tue, 27 Jan 2026 09:54 PM (IST)
Updated Date: Wed, 28 Jan 2026 04:14 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਬਠਿੰਡਾ ਦੇ ਮੌੜ ਮੰਡੀ ਵਿੱਚ ਬੀਤੀ 26 ਜਨਵਰੀ ਨੂੰ ਹੋਏ ਬਲਾਕ ਪੱਧਰੀ ਗਣਤੰਤਰ ਦਿਵਸ ਮੌਕੇ ਕੁਰਸੀ ਤੇ ਬੈਠਣ ਨੂੰ ਲੈਕੇ ਨਗਰ ਕੌਂਸਲ ਪ੍ਰਧਾਨ ਤੇ ਵਿਧਾਇਕ ਦਰਮਿਆਨ ਤਲਖੀ ਦੀ ਵੀਡੀਓ ਸ਼ੌਸ਼ਲ ਮੀਡੀਆ ਤੇ ਵਾਇਰਲ ਹੋਈ, ਜਿਸ ਵਿਚ ਜਨਤਕ ਤੌਰ ’ਤੇ ਵਿਧਾਇਕ ’ਤੇ 30 ਲੱਖ ਦੀ ਰਿਸ਼ਵਤ ਦੇ ਲੈਣ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਤੇ ਲਗਾਏ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਡਾ. ਗੌਰਵ ਅਰੋੜਾ ਨੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਇਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਲਿਖਿਆ ਹੈ ਕਿ ਜਨਤਕ ਪਲੇਟਫਾਰਮ ਤੇ ਲਗਾਏ ਗਏ ਇਸ ਦੋਸ਼ ਦੀ ਜਾਂਚ ਦੀ ਘਾਟ ਲੋਕਤੰਤਰੀ ਸੰਸਥਾਵਾਂ ’ਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦੀ ਹੈ। ਸ਼ਿਕਾਇਤ ’ਚ ਉਨ੍ਹਾਂ ਕਥਿਤ 30 ਲੱਖ ਦੇ ਸਰੋਤ, ਲੈਣ-ਦੇਣ ਅਤੇ ਵਰਤੋਂ ਦੀ ਜਾਂਚ ਤੇ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਮਾਮਲੇ ਨਾਲ ਸਬੰਧਤ ਵੀਡੀਓ ਵੀ ਸ਼ਿਕਾਇਤ ਨਾਲ ਨੱਥੀ ਕੀਤੀ ਗਈ ਹੈ।