ਘਰੋਂ ਖੇਡਣ ਗਿਆ ਬੱਚਾ ਸ਼ੱਕੀ ਹਾਲਾਤ ਵਿੱਚ ਹੋਇਆ ਲਾਪਤਾ
ਘਰੋਂ ਖੇਡਣ ਗਿਆ ਬੱਚਾ ਸ਼ੱਕੀ ਹਾਲਾਤ ਵਿੱਚ ਹੋਇਆ ਲਾਪਤਾ
Publish Date: Sat, 22 Nov 2025 06:47 PM (IST)
Updated Date: Sat, 22 Nov 2025 06:49 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਿੰਡ ਗੋਬਿੰਦਗੜ੍ਹ ਦੀ ਆਜ਼ਾਦ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦਾ ਨਾਬਾਲਿਗ ਲੜਕਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਲਾਪਤਾ ਹੋਏ ਬੱਚੇ ਦੇ ਪਿਤਾ ਸ਼ੇਸ਼ਨਾਥ ਪਾਸਵਾਨ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਲਾਪਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਾਸਵਾਨ ਮੁਤਾਬਕ ਉਹ ਆਪ ਅਤੇ ਉਸ ਦੀ ਪਤਨੀ ਕਿਸੇ ਫੈਕਟਰੀ ਵਿੱਚ ਨੌਕਰੀ ਕਰਦੇ ਹਨ। 12 ਨਵੰਬਰ ਨੂੰ ਵੀ ਉਹ ਰੋਜ਼ ਦੀ ਤਰ੍ਹਾਂ ਘਰੋਂ ਕੰਮ ਤੇ ਗਏ ਅਤੇ ਜਦ ਸ਼ਾਮ ਨੂੰ ਵਾਪਸ ਆਏ, ਤਾਂ ਉਸ ਦਾ ਕਰੀਬ 11 ਸਾਲ ਦਾ ਲੜਕਾ ਅੰਕਿਤ ਕੁਮਾਰ ਘਰ ਵਿੱਚ ਮੌਜੂਦ ਨਹੀਂ ਸੀ। ਉਸ ਦੀ ਵੱਡੀ ਬੇਟੀ ਨੇ ਦੱਸਿਆ ਕਿ ਅੰਕਿਤ ਵੀਰਵਾਰ ਨੂੰ ਮੰਡੀ ਵਿੱਚ ਬੱਚਿਆਂ ਨਾਲ ਖੇਡਣ ਲਈ ਗਿਆ ਸੀ। ਪਰ ਅਜੇ ਤੱਕ ਵਾਪਸ ਨਹੀਂ ਆਇਆ। ਪਰਿਵਾਰ ਨੇ ਲਾਪਤਾ ਹੋਏ 11 ਸਾਲਾਂ ਦੇ ਕਿਸ਼ੋਰ ਨੂੰ ਲੱਭਣ ਲਈ ਆਪਣੇ ਪੱਧਰ ’ਤੇ ਕਾਫੀ ਭੱਜ ਦੌੜ ਕੀਤੀ, ਪਰ ਬੱਚੇ ਦਾ ਕੋਈ ਸੁਰਾਗ ਹੱਥ ਨਾ ਲੱਗਾ, ਤਾਂ ਉਕਤ ਮਾਮਲਾ ਥਾਣਾ ਫੋਕਲ ਪੁਆਇੰਟਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸ਼ੇਸ਼ਨਾਥ ਪਾਸਵਾਨ ਨੇ ਖਦਸ਼ਾ ਜਾਹਿਰ ਕੀਤਾ ਕਿ ਕਿਸੇ ਨੇ ਉਸ ਦੇ ਨਾਬਾਲਗ ਲੜਕੇ ਨੂੰ ਨਿੱਜੀ ਸਵਾਰਥ ਲਈ ਅਗਵਾਹ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।