ਸ਼੍ਰੋਅਦ ਦੀ ਉਭਰ ਰਹੀ ਤਾਕਤ ਤੋਂ ਬੁਖਲਾਹਟ 'ਚ ਆ ਚੁੱਕੇ ਹਨ ਮੁੱਖ ਮੰਤਰੀ : ਢਿੱਲੋਂ, ਯਾਦੂ
ਸ਼੍ਰੋਅਦ ਦੀ ਉਭਰ ਰਹੀ ਤਾਕਤ ਤੋਂ ਬੁਖਲਾਹਟ 'ਚ ਆ ਚੁੱਕੇ ਹਨ ਮੁੱਖ ਮੰਤਰੀ : ਢਿੱਲੋਂ, ਯਾਦੂ
Publish Date: Mon, 12 Jan 2026 08:38 PM (IST)
Updated Date: Tue, 13 Jan 2026 04:15 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਦੀ ਉਭਰ ਰਹੀ ਤਾਕਤ ਨੂੰ ਦੇਖਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾਹਟ ਵਿੱਚ ਆ ਚੁੱਕੀ ਹੈ। ਅੱਜ ਪੰਜਾਬ ਵਿੱਚ ਅਮਨ, ਕਾਨੂੰਨ ਦੀ ਸਥਿਤੀ ਬੇਹੱਦ ਸ਼ਰਮਨਾਕ ਪੱਧਰ ਤੇ ਜਾਣ ਕਰਕੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਨਸ਼ੇ, ਕਤਲ, ਫਿਰੌਤੀਆਂ, ਮਾਰਧਾੜ, ਲੁੱਟ-ਖੋਹ ਨੇ ਪੰਜਾਬੀਆਂ ਦਾ ਜੀਣਾ ਦੁਭਰ ਕੀਤਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ ਪੰਜਾਬ ਨੇ ਸਾਰੇ ਹਲਕਾ ਇੰਚਾਰਜਾਂ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਬਦਲਾਅ ਦਾ ਨਾਅਰਾ ਲੈਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਜ਼ੇ ਦੀਆਂ ਹੱਦਾਂ ਤੋੜਦੇ ਹੋਏ ਸੂਬੇ ਦਾ ਖਜ਼ਾਨਾ ਉਜਾੜ ਸਿਰਫ਼ ਮਸ਼ਹੂਰੀਆਂ ਤੇ ਵਿਕਾਸ ਦਿਖਾਇਆ ਹੈ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀਆਂ ਖਾਮੀਆਂ ਲੁਕਾਉਣ ਲਈ ਪੰਥਕ ਮਸਲਿਆਂ ਤੇ ਘਟੀਆ ਸਿਆਸਤ ਖੇਡ ਪੰਥ ਅਤੇ ਪੰਜਾਬ ਦੇ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਭੰਡੀ-ਤੰਤਰ ਚਲਾਇਆ ਜਾ ਰਿਹਾ ਹੈ। ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਦੇਣ ਲਈ ਸਿੱਟ ਦਾ ਗਠਨ ਕੀਤਾ ਹੈ, ਜਿਸ ਸਰਕਾਰੀ ਪੰਥਕ ਮਸਲਿਆਂ ਵਿੱਚ ਸਰਕਾਰੀ ਦਖਲ ਦੇਣਾ ਅਤੇ ਸਿੱਟ ਵਿੱਚ ਜਾਣਬੁੱਝ ਕੇ ਉਹ ਅਫਸਰ ਲਾਏ ਹਨ, ਜੋ ਆਮ ਆਦਮੀ ਪਾਰਟੀ ਦੇ ਝੋਲੀ ਚੁੱਕ ਹਨ। ਇਸ ਮੌਕੇ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਪਾਇਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗੁੰਮ ਹੋਏ ਸਰੂਪਾਂ ਨੂੰ ਲੈ ਕੇ ਜੋ ਬਿਆਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਜਾ ਰਹੇ ਹਨ, ਉਹ ਸਿੱਖ ਕੌਮ ਲਈ ਬਹੁਤ ਹੀ ਸ਼ਰਮਨਾਕ ਹਨ ਅਤੇ ਜਾਣਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਵੀ ਮੁੱਖ ਇਹੀ ਏਜੰਡਾ ਹੈ ਕਿ ਪੰਥਕ ਮਸਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਖਲ ਨੂੰ ਸਿੱਖ ਹਰਗਿਜ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਜਾ ਰਹੇ ਝੂਠੇ ਬਿਆਨਾਂ ਦਾ ਹਿਸਾਬ ਪੰਜਾਬ ਦੇ ਲੋਕਾਂ ਅੱਗੇ ਇੱਕ ਦਿਨ ਦੇਣਾ ਪਵੇਗਾ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਭਰ ਰਹੀ ਤਾਕਤ ਉੱਤੇ ਤਸੱਲੀ ਪ੍ਰਗਟ ਕੀਤੀ, ਹੁਣ ਪੰਜਾਬ ਦੇ ਲੋਕਾਂ ਨੂੰ ਵੀ ਵਿਸ਼ਵਾਸ਼ ਹੋ ਚੁੱਕਾ ਹੈ ਕਿ ਜੇਕਰ ਪੰਜਾਬ ਦੇ ਹਿੱਤਾਂ ਲਈ ਖੜਨ ਵਾਲਾ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ।