ਜਾਤੀਸੂਚਕ ਟਿੱਪਣੀ ਨੇ ਲਿਆ ਖੂਨੀ ਰੂਪ: ਭੋਲੇਵਾਲ ਪਿੰਡ 'ਚ 6 ਰਾਊਂਡ ਗੋਲੀਆਂ ਚੱਲੀਆਂ, ਇਕ ਵਿਅਕਤੀ ਦੀ ਟੁੱਟੀ ਲੱਤ
ਥੋੜ੍ਹੀ ਹੀ ਦੇਰ ਵਿੱਚ ਬਹਿਸ ਹੱਥੋਪਾਈ ਵਿੱਚ ਬਦਲ ਗਈ ਅਤੇ ਮੌਕੇ ’ਤੇ ਜ਼ਬਰਦਸਤ ਲੜਾਈ ਹੋਣ ਲੱਗ ਪਈ । ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਕੁਝ ਵਿਅਕਤੀਆਂ ਵੱਲੋਂ ਛੇ ਰਾਊਂਡ ਫਾਇਰ ਕਰ ਦਿੱਤੇ , ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
Publish Date: Wed, 22 Apr 2026 08:06 AM (IST)
Updated Date: Wed, 22 Apr 2026 08:07 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਭੋਲੇਵਾਲ ਵਿੱਚ ਮੰਗਲਵਾਰ ਦੀ ਦੇਰ ਰਾਤ ਕਰੀਬ 11:30 ਵਜੇ ਜਾਤੀਸੂਚਕ ਟਿੱਪਣੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਣਾਅ ਇਸ ਕਦਰ ਵਧ ਗਿਆ ਕਿ ਮਾਮਲਾ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਜਾਣਕਾਰੀ ਅਨੁਸਾਰ ਪਹਿਲਾਂ ਦੋਹਾਂ ਪੱਖਾਂ ਵਿਚਕਾਰ ਤਕਰਾਰ ਹੋਈ, ਜਿਸ ਦੌਰਾਨ ਇਕ ਧਿਰ ਵੱਲੋਂ ਜਾਤੀਸੂਚਕ ਸ਼ਬਦ ਵਰਤੇ ਗਏ, ਜਿਸ ਨਾਲ ਗੁੱਸਾ ਭੜਕ ਉੱਠਿਆ ਅਤੇ ਦੋਵਾਂ ਵਿੱਚ ਜ਼ਬਰਦਸਤ ਟਕਰਾਅ ਹੋ ਗਿਆ।
ਥੋੜ੍ਹੀ ਹੀ ਦੇਰ ਵਿੱਚ ਬਹਿਸ ਹੱਥੋਪਾਈ ਵਿੱਚ ਬਦਲ ਗਈ ਅਤੇ ਮੌਕੇ ’ਤੇ ਜ਼ਬਰਦਸਤ ਲੜਾਈ ਹੋਣ ਲੱਗ ਪਈ । ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਕੁਝ ਵਿਅਕਤੀਆਂ ਵੱਲੋਂ ਛੇ ਰਾਊਂਡ ਫਾਇਰ ਕਰ ਦਿੱਤੇ , ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਹਿੰਸਕ ਝਗੜੇ ਦੌਰਾਨ ਇਕ ਵਿਅਕਤੀ ਦੀ ਲੱਤ ਤੋੜ ਦਿੱਤੀ ਗਈ। ਹਾਲਾਂਕਿ ਗੋਲੀਬਾਰੀ ਵਿੱਚ ਕਿਸੇ ਜਾਨੀ ਨੁਕਸਾਨ ਦਾ ਬਚਾਅ ਹੀ ਰਿਹਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਥਾਣਾ ਕੁਮਕਲਾਂ ਦੀ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਘਟਨਾ ਭੋਲੇਵਾਲ ਪਿੰਡ ਵਿੱਚ ਵਾਪਰੀ ਹੈ, ਜੋ ਥਾਣਾ ਜਮਾਲਪੁਰ ਦੇ ਅਧੀਨ ਆਉਂਦਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਜਾਰੀ ਹੈ।
ਫਿਲਹਾਲ ਇਲਾਕੇ ਵਿੱਚ ਨਾਕਾਬੰਦੀ ਕਰਕੇ ਸੰਦੇਹੀ ਵਿਅਕਤੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾ ਸਕੇ।