ਧੋਖਾਧੜੀ ਦੇ ਮਾਮਲੇ ’ਚ ਮਾਂ-ਪੁੱਤ ਸਮੇਤ 3 ਨਾਮਜ਼ਦ
ਧੋਖਾਧੜੀ ਦੇ ਮਾਮਲੇ ਵਿੱਚ ਮਾਂ ਪੁੱਤ ਸਮੇਤ ਤਿੰਨ ਦੇ ਖਿਲਾਫ ਕੇਸ ਦਰਜ
Publish Date: Sun, 16 Nov 2025 10:40 PM (IST)
Updated Date: Mon, 17 Nov 2025 04:16 AM (IST)

ਪੈਸੇ ਹਾਸਲ ਕਰਕੇ ਅੱਧੀ ਪ੍ਰਾਪਰਟੀ ਦੀ ਨਹੀਂ ਕਰਵਾਈ ਸੀ ਰਜਿਸਟਰੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮਾਂ ਪੁੱਤ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਅਮਾਨਤ ਵਿੱਚ ਖਿਆਨਤ ਅਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਇਹ ਮੁਕੱਦਮਾ ਭਗਵਾਨ ਨਗਰ ਢੋਲੇਵਾਲ ਦੇ ਰਹਿਣ ਵਾਲੇ ਅਰੁਣ ਨਾਗਵੰਸ਼ ਦੀ ਸ਼ਿਕਾਇਤ ਤੇ ਦਰਜ ਕੀਤਾ। ਚਾਰ ਨਵੰਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਰੁਣ ਨਾਗਵੰਸ਼ ਨੇ ਦੱਸਿਆ ਕਿ ਮਹਾਂ ਸਿੰਘ ਨਗਰ ਦੇ ਰਹਿਣ ਵਾਲੀ ਇੱਕ ਔਰਤ ਅਤੇ ਉਸਦੇ ਬੇਟੇ ਨਾਲ ਉਸਨੇ ਭਗਵਾਨ ਨਗਰ ਵਿੱਚ ਪੈਂਦੀ 96 ਵਰਗ ਗਜ਼ ਜਗ੍ਹਾ ਦਾ ਸੌਦਾ ਕੀਤਾ ਸੀ। ਇਹ ਸੌਦਾ ਮਾਂ ਪੁੱਤ ਸਮੇਤ ਢੋਲੇਵਾਲ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਵੱਲੋਂ ਕੀਤਾ ਗਿਆ ਸੀ। 96 ਵਰਗ ਗਜ ਦਾ ਇਹ ਪਲਾਟ 26 ਲੱਖ 50 ਹਜਾਰ ਰੁਪਏ ਵਿੱਚ ਖਰੀਦਿਆ ਗਿਆ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜਮਾਂ ਨੇ 96 ਵਰਗ ਗਜ ਵਿੱਚੋਂ 48 ਵਰਗ ਗਜ ਦੀ ਰਜਿਸਟਰੀ ਉਸ ਨੂੰ ਕਰਵਾ ਦਿੱਤੀ ਤੇ ਬਾਕੀ ਪ੍ਰੋਪਰਟੀ ਦੀ ਰਜਿਸਟਰੀ ਨਾ ਕਰਵਾ ਕੇ ਉਸ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਅਰੁਣ ਨਾਗ ਵੰਸ਼ ਦੀ ਸ਼ਿਕਾਇਤ ਤੇ ਮਹਨ ਸਿੰਘ ਨਗਰ ਦੀ ਰਹਿਣ ਵਾਲੀ ਬਲਵੀਰ ਕੌਰ, ਉਸਦੇ ਬੇਟੇ ਰਵਿੰਦਰ ਸਿੰਘ ਅਤੇ ਭਗਵਾਨ ਨਗਰ ਢੋਲੇਵਾਲ ਦੇ ਵਾਸੀ ਅੰਗਰੇਜ਼ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।