Ludhiana Crime : ਵਿਵਾਦਾਂ 'ਚ ਰਹਿਣ ਵਾਲੇ GK Group ਦੇ ਚੇਅਰਮੈਨ ਤੇ ਪੁੱਤਰ ਸਣੇ 3 ਖਿਲਾਫ ਕੇਸ ਦਰਜ;
13 ਮਾਰਚ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਡਾਬਾ ਲੁਹਾਰਾ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਨੇ ਦੱਸਿਆ ਜੀਕੇ ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ ਉਸਦੇ ਬੇਟੇ ਰੋਹਿਤ ਅਤੇ ਸੰਨੀ ਵੱਲੋਂ ਮਿਲੀਭੁਗਤ ਕਰ ਕੇ ਉਨ੍ਹਾਂ ਵੱਲੋਂ ਖਰੀਦ ਕੀਤੀਆਂ ਗਈਆਂ ਦੋ ਦੁਕਾਨਾਂ ਦੇ ਨਾਲ ਆਪਣਾ ਇੱਕ ਪੈਟਰੋਲ ਪੰਪ ਬਣਾ ਕੇ ਉਨ੍ਹਾਂ ਦੀਆਂ ਦੁਕਾਨਾਂ ਦੀ ਦਿਸ਼ਾ ਬਦਲ ਦਿੱਤੀ।
Publish Date: Sun, 07 Dec 2025 01:56 PM (IST)
Updated Date: Sun, 07 Dec 2025 02:06 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਜੀਕੇ ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ ਤੇ ਉਸਦੇ ਪੁੱਤਰ ਰੋਹਿਤ ਸਮੇਤ ਤਿੰਨ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਇਹ ਮੁਕੱਦਮਾ ਲੁਹਾਰਾਂ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੀਕੇ ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ, ਉਸਦੇ ਬੇਟੇ ਰੋਹਿਤ ਅਤੇ ਜੀਕੇ ਗਰੁੱਪ ਅਸਟੇਟ ਪਿੰਡ ਸੰਗੋਵਾਲ ਦੇ ਵਾਸੀ ਸੰਨੀ ਵਜੋਂ ਹੋਈ ਹੈ।
13 ਮਾਰਚ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਡਾਬਾ ਲੁਹਾਰਾ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਨੇ ਦੱਸਿਆ ਜੀਕੇ ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ ਉਸਦੇ ਬੇਟੇ ਰੋਹਿਤ ਅਤੇ ਸੰਨੀ ਵੱਲੋਂ ਮਿਲੀਭੁਗਤ ਕਰ ਕੇ ਉਨ੍ਹਾਂ ਵੱਲੋਂ ਖਰੀਦ ਕੀਤੀਆਂ ਗਈਆਂ ਦੋ ਦੁਕਾਨਾਂ ਦੇ ਨਾਲ ਆਪਣਾ ਇੱਕ ਪੈਟਰੋਲ ਪੰਪ ਬਣਾ ਕੇ ਉਨ੍ਹਾਂ ਦੀਆਂ ਦੁਕਾਨਾਂ ਦੀ ਦਿਸ਼ਾ ਬਦਲ ਦਿੱਤੀ। ਐਨਾ ਹੀ ਨਹੀਂ ਮੁਲਜ਼ਮਾਂ ਨੇ ਆਪਣੇ ਪੈਟਰੋਲ ਪੰਪ ਦੀਆਂ ਟਾਈਲਾਂ ਮੁਦਈ ਦੇ ਰਕਬੇ 'ਚ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਕੀਤੀ ਅਤੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਥਾਣਾ ਸਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਗੁਲਸ਼ਨ ਕੁਮਾਰ, ਰੋਹਿਤ ਤੇ ਸਨੀ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।