ਬਿਜਲੀ ਦੀ ਤਾਰ ਚੁੱਕ ਕੇ ਫਰਾਰ
ਬਿਜਲੀ ਦਾ ਸਮਾਨ ਲੈਣ ਆਇਆ ਤੇ ਕੀਮਤੀ ਤਾਰ ਚੁੱਕ ਕੇ ਹੋਇਆ ਫਰਾਰ
Publish Date: Fri, 05 Dec 2025 06:15 PM (IST)
Updated Date: Fri, 05 Dec 2025 06:18 PM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਸਥਾਨਕ ਕਸਬਾ ਰਾੜਾ ਸਾਹਿਬ ਵਿਖੇ ਕਟਾਹਰੀ ਰੋਡ ’ਤੇ ਗਿੱਲ ਇਲੈਕਟਰੋਨਿਕ ਨਾਂ ਦੀ ਦੁਕਾਨ ਤੋਂ ਇਕ ਵਿਅਕਤੀ ਬਿਜਲੀ ਦਾ ਸਾਮਾਨ ਲੈਣ ਆਇਆ ਅਤੇ ਕੀਮਤੀ ਤਾਰ ਚੁੱਕ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਤੇਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਵੇਲੇ ਇਕ ਪੱਗੜੀਧਾਰੀ ਵਿਅਕਤੀ ਜਿਸ ਦੀ ਉਮਰ ਕਰੀਬ 48 ਸਾਲ ਹੈ, ਅੰਦਰ ਬਿਜਲੀ ਦਾ ਸਮਾਨ ਖਰੀਦਣ ਆਇਆ, ਜਿਸ ਦੇ ਕਹਿਣ ਤੇ ਮੈਂ ਸਮਾਨ ਕੱਢਣ ਲੱਗਿਆ ਤਾਂ ਉਕਤ ਵਿਅਕਤੀ ਨੇ ਇੱਕ ਤਾਰਾਂ ਦਾ ਵੰਡਲ ਜਿਸ ਦੀ ਬਾਜ਼ਾਰ ਵਿਚ ਕੀਮਤ ਲਗਪਗ 10 ਹਜ਼ਾਰ ਹੈ ਜਲਦੀ ਦੇਣੇ ਚੁੱਕ ਕੇ ਦੁਕਾਨ ਵਿਚੋਂ ਫਰਾਰ ਹੋ ਗਿਆ ਹੈ, ਉਸ ਵਿਅਕਤੀ ਨੇ ਪਹਿਲਾਂ ਹੀ ਆਪਣਾ ਮੋਟਰਸਾਈਕਲ ਦੁਕਾਨ ਅੱਗੇ ਸਟਾਰਟ ਖੜ੍ਹਾ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਦੁਕਾਨ ਵਿਚ ਲੱਗੇ ਕੈਮਰਿਆਂ ਨੂੰ ਵੀ ਵੇਖਿਆ, ਜਿਸ ਵਿਚ ਉਸਦੀ ਸਾਰੀ ਕਰਤੂਤ ਲੱਗੇ ਸੀਸੀਟੀਵੀ ਕੈਮਰਿਆ ਵਿਚ ਕੈਦ ਹੋ ਗਈ। ਪਰ ਉਹ ਸਭ ਕੁਝ ਜਾਣਦੇ ਹੋਏ ਵੀ ਆਪਣੇ ਚੋਰੀ ਕਾਰਨ ਦੇ ਮਨਸੂਬੇ ਤਹਿਤ ਕਾਮਯਾਬ ਹੋ ਗਿਆ। ਦੁਕਾਨ ਮਾਲਕ ਵਲੋਂ ਇਸ ਚੋਰੀ ਦੀ ਸ਼ਿਕਾਇਤ ਥਾਣਾ ਪਾਇਲ ਵਿਖੇ ਦਰਜ ਕਰਵਾ ਦਿੱਤੀ ਹੈ ਅਤੇ ਚੋਰ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਏ ਤੇ ਵਾਇਰਲ ਹੋ ਰਹੀ ਹੈ।