ਬ੍ਰਾਹਮਣ ਸਮਾਜ ਵਿਕਾਸ ਪ੍ਰੀਸ਼ਦ ਨੇ ਰਾਸ਼ਨ ਵੰਡ ਸਮਾਗਮ ਕਰਵਾਇਆ
ਬ੍ਰਾਹਮਣ ਸਮਾਜ ਵਿਕਾਸ ਪਰਿਸ਼ਦ ਨੇ ਰਾਸ਼ਨ ਵੰਡ ਸਮਾਗਮ ਕਰਵਾਇਆ
Publish Date: Tue, 02 Dec 2025 08:21 PM (IST)
Updated Date: Wed, 03 Dec 2025 04:12 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ, ਲੁਧਿਆਣਾ ਮੋਤੀ ਨਗਰ ਹਰੀਓਮ ਮੰਦਰ ’ਚ ਬ੍ਰਾਹਮਣ ਸਮਾਜ ਵਿਕਾਸ ਪ੍ਰੀਸ਼ਦ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ’ਚ ਲੋੜਬੰਦ ਪਰਿਵਾਰਾਂ ਨੂੰ ਰੋਜ਼ਾਨਾ ਜ਼ਰੂਰਤ ਦੇ ਸਾਮਾਨ ਦੀਆਂ ਕਿੱਟਾਂ ਬਣਾ ਕੇ ਦਿੱਤੀਆਂ ਗਈਆਂ। ਇਸ ਮੌਕੇ ਉਪਿੰਦਰ ਵਸ਼ਿਸ਼ਟ ਨੇ ਦੱਸਿਆ ਕਿ ਬ੍ਰਾਹਮਣ ਸਮਾਜ ਵਿਕਾਸ ਪ੍ਰੀਸ਼ਦ ਵੱਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕਰ ਹਰ ਮਹੀਨੇ ਉਨ੍ਹਾਂ ਨੂੰ ਘਰ ਦੀ ਪੂਰਾ ਰਾਸ਼ਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਦਾਨੀ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵੱਲ ਗੁਪਤ ਰੂਪ ’ਚ ਰਹਿ ਕੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵੱਲੋਂ ਆਉਣ ਵਾਲੇ ਸਮੇਂ ’ਚ ਰਾਸ਼ਨ ਵੰਡਣ ਦੇ ਦਾਇਰੇ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਟੀਆਰ ਮਿਸ਼ਰਾ, ਡਾ. ਮਨਹੋਰ ਲਾਲ ਸ਼ਰਮਾ, ਅਨਿਲ ਗੁਪਤਾ, ਵਿਜੈ ਸ਼ਰਮਾ, ਜਤਿੰਦਰ ਬਾਂਕਾ, ਕਿਰਨ ਸ਼ਰਮਾ, ਨਰਿੰਦਰ ਸ਼ਰਮਾ, ਰਾਜਿੰਦਰ ਭਨੋਟ, ਬੀਡੀ ਸ਼ਰਮਾ, ਪ੍ਰਵੀਨ ਸ਼ਰਮਾ, ਜੋਨੀ ਭੱਲਾ, ਉਪਿੰਦਰ ਵਸ਼ਿਸ਼ਟ, ਰਾਜ ਕੁਮਾਰ ਰਾਜੂ, ਪੰਡਿਤ ਓਮ ਪ੍ਰਕਾਸ਼ ਸ਼ਰਮਾ, ਰਵੀ ਸਿੰਗਲਾ, ਸੋਨੂ ਭਨੋਟ, ਵੇਸਨਵ ਭਨੋਟ, ਪੁਨੀਤ ਅਤਰੀ, ਵਨੀਤ ਅਤਰੀ, ਬਸੰਤ ਲਾਲ ਸਿੰਗਲਾ, ਰੋਸ਼ਨ ਲਾਲ ਸ਼ਰਮਾ, ਕਮਲ ਗੋਸਾਈ, ਅਨਿਲ ਸਰਮਾ, ਅਮਿਤ ਜੈਨ, ਨਰੇਸ਼ ਭਨੋਟ, ਬ੍ਰਹਮਦੱਤ ਕੌਂਸਲ, ਵਿਸ਼ੇਸ਼ ਡੀੰਗਰਾ ਆਦਿ ਸ਼ਾਮਲ ਸਨ।