ਲੁਧਿਆਣਾ 'ਚ ਰੇਲਿੰਗ ਨਾਲ ਲਟਕਦੀ ਲਾਸ਼ ਬਰਾਮਦ, ਘਰ ਦੀ ਦੂਜੀ ਮੰਜ਼ਿਲ ਦੀਆਂ ਪੌੜੀਆਂ ਨਾਲ ਲਗਾਇਆ ਫਾਹਾ
ਜਾਣਕਾਰੀ ਮੁਤਾਬਕ ਮ੍ਰਿਤਕ ਪਰਮਿੰਦਰ ਸਿੰਘ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਸੀ। ਉਹ ਆਪਣੀ ਪਤਨੀ ਸਿਮਰਨ ਅਤੇ ਕਰੀਬ ਚਾਰ ਸਾਲ ਦੇ ਪੁੱਤਰ ਨਾਲ ਕੁਝ ਸਮਾਂ ਪਹਿਲਾਂ ਹੀ ਇਸ ਘਰ ਵਿੱਚ ਕਿਰਾਏ ਦੇ ਮਕਾਨ 'ਚ ਰਹਿਣ ਆਇਆ ਸੀ। ਉਕਤ ਘਟਨਾ ਦਾ ਪਤਾ ਲੱਗਾ ਜਦ ਉਹਨਾਂ ਦੇ ਨਜ਼ਦੀਕ ਹੀ ਰਹਿਣ ਵਾਲੇ ਕਿਸੇ ਗੁਆਂਢੀ ਨੇ ਘਰ ਦੀ ਦੂਜੀ ਮੰਜ਼ਿਲ ਦੀਆਂ ਪੌੜੀਆਂ ਨਾਲ ਲੱਗੀ ਰੇਲਿੰਗ ਨਾਲ ਨੌਜਵਾਨ ਦੀ ਲਟਕਦੀ ਲਾਸ਼ ਵੇਖੀ ਅਤੇ ਰੌਲਾ ਪਾ ਕੇ ਲੋਕਾਂ ਨੂੰ ਬੁਲਾ ਲਿਆ।
Publish Date: Fri, 15 May 2026 02:11 PM (IST)
Updated Date: Fri, 15 May 2026 02:13 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਮਹਾਨਗਰ ਦੇ ਜਲੰਧਰ ਬਾਈਪਾਸ ਦੇ ਨਜ਼ਦੀਕ ਅਮਨ ਨਗਰ ਇਲਾਕੇ ਵਿੱਚ ਇਕ ਨੌਜਵਾਨ ਦੀ ਰੇਲਿੰਗ ਨਾਲ ਲਟਕਦੀ ਲਾਸ਼ ਬਰਾਮਦ ਹੋਈ। ਸਥਾਨਕ ਗਰੀਨਲੈਂਡ ਸਕੂਲ ਦੇ ਨਜ਼ਦੀਕ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਨੌਜਵਾਨ ਦੀ ਲਾਸ਼ ਘਰ ਦੀ ਦੂਜੀ ਮੰਜ਼ਿਲ ਦੀਆਂ ਪੌੜੀਆਂ ਨਾਲ ਲੱਗੀ ਰੇਲਿੰਗ ਨਾਲ ਲਟਕ ਰਹੀ ਸੀ। ਸ਼ੱਕੀ ਹਾਲਾਤ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ ਉਮਰ ਕਰੀਬ 26 ਸਾਲ ਦੇ ਰੂਪ ਵਿੱਚ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਮ੍ਰਿਤਕ ਪਰਮਿੰਦਰ ਸਿੰਘ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਸੀ। ਉਹ ਆਪਣੀ ਪਤਨੀ ਸਿਮਰਨ ਅਤੇ ਕਰੀਬ ਚਾਰ ਸਾਲ ਦੇ ਪੁੱਤਰ ਨਾਲ ਕੁਝ ਸਮਾਂ ਪਹਿਲਾਂ ਹੀ ਇਸ ਘਰ ਵਿੱਚ ਕਿਰਾਏ ਦੇ ਮਕਾਨ 'ਚ ਰਹਿਣ ਆਇਆ ਸੀ। ਉਕਤ ਘਟਨਾ ਦਾ ਪਤਾ ਲੱਗਾ ਜਦ ਉਹਨਾਂ ਦੇ ਨਜ਼ਦੀਕ ਹੀ ਰਹਿਣ ਵਾਲੇ ਕਿਸੇ ਗੁਆਂਢੀ ਨੇ ਘਰ ਦੀ ਦੂਜੀ ਮੰਜ਼ਿਲ ਦੀਆਂ ਪੌੜੀਆਂ ਨਾਲ ਲੱਗੀ ਰੇਲਿੰਗ ਨਾਲ ਨੌਜਵਾਨ ਦੀ ਲਟਕਦੀ ਲਾਸ਼ ਵੇਖੀ ਅਤੇ ਰੌਲਾ ਪਾ ਕੇ ਲੋਕਾਂ ਨੂੰ ਬੁਲਾ ਲਿਆ। ਸ਼ੁਰੂਆਤੀ ਪੜਤਾਲ ਦੌਰਾਨ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਲਾਸ਼ ਬਰਾਮਦ ਹੋਣ ਮੌਕੇ ਮ੍ਰਿਤਕ ਨੇ ਲਾਲ ਰੰਗ ਦੀ ਨਿੱਕਰ ਪਹਿਨੀ ਹੋਈ ਸੀ ਜਦ ਕਿ ਉਸ ਦਾ ਉੱਪਰਲਾ ਹਿੱਸਾ ਨਿਰਵਸਤਰ ਸੀ।