ਭਾਜਪਾ ਸਰਕਾਰ ਨੇ ਰਾਸ਼ਟਰਪਿਤਾ ਦੀਆਂ ਕਿਰਤੀਆਂ ਪ੍ਰਤੀ ਭਾਵਨਾਵਾਂ ਦਾ ਕੀਤਾ ਕਤਲ : ਬਾਵਾ
ਭਾਜਪਾ ਸਰਕਾਰ ਨੇ ਮਨਰੇਗਾ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਰਾਸ਼ਟਰਪਿਤਾ ਦੀਆਂ ਕਿਰਤੀਆਂ ਪ੍ਰਤੀ ਭਾਵਨਾਵਾਂ ਦਾ ਕੀਤਾ ਕਤਲ- ਬਾਵਾ
Publish Date: Tue, 20 Jan 2026 10:37 PM (IST)
Updated Date: Wed, 21 Jan 2026 04:21 AM (IST)

* ਹਲਕਾ ਦੱਖਣੀ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਯੂਐੱਸਏ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦਾ ਹੋਇਆ ਭਰਵਾਂ ਸਵਾਗਤ ਫੋਟੋ- 36 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਭਾਜਪਾ ਸਰਕਾਰ ਨੇ ਗਰੀਬਾਂ ਲਈ ਚੱਲਦੀ ਮਨਰੇਗਾ ਸਕੀਮ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਰਾਸ਼ਟਰਪਿਤਾ ਦੀਆਂ ਕਿਰਤੀਆਂ ਪ੍ਰਤੀ ਭਾਵਨਾਵਾਂ ਦਾ ਕਤਲ ਕੀਤਾ ਹੈ। ਇਨ੍ਹਾਂ ਸ਼ਬਦਾ ਦੀ ਪ੍ਰਗਟਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿਖੇ ਬੀਬੀ ਮਨਜੀਤ ਕੌਰ ਸਰੋਏ ਵੱਲੋਂ ਰੱਖੀ ਗਈ ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੀਟਿੰਗ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਯੂਐੱਸਏ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਹਲਕਾ ਦੱਖਣੀ ਪੁੱਜਣ ਤੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਡਾ. ਪਰਮਜੀਤ ਸਿੰਘ, ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਓਬੀਸੀ, ਰਾਕੇਸ਼ ਗੋਇਲ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈਡ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬਾਵਾ ਤੇ ਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਪਾਰਟੀ ਵਰਕਰਾਂ ਵਿੱਚ ਜੋਸ਼ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨੇ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅੰਦਰ ਸਰਕਾਰ ਦਾ ਪਹਿਲਾ ਫਰਜ਼ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੈ ਜਿਸ ਨੂੰ ਆਪ ਸਰਕਾਰ ਪੂਰਾ ਨਹੀਂ ਕਰ ਸਕੀ। ਇਸ ਮੌਕੇ ਤ੍ਰਿਲੋਚਨ ਸ਼ਿੰਦਾ, ਸਰਬਜੀਤ ਸ਼ਿੰਦਾ, ਤ੍ਰਿਲੋਕ ਸਿੰਘ, ਮਹਿੰਦਰ ਸਿੰਘ, ਨੀਤੂ ਯਾਦਵ, ਸੁਰਜੀਤ ਸਿੰਘ ਕੈਂਥ, ਐੱਸ ਕੇ ਖੰਨਾ, ਜਗਦੀਸ਼ ਸਿੰਘ, ਦਾਨ ਸਿੰਘ, ਚਰਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ---