ਖੰਨਾ ਪੁਲਿਸ ਦੀ ਵੱਡੀ ਕਾਮਯਾਬੀ: ਨਵਜੰਮੇ ਬੱਚੇ ਖਰੀਦ ਕੇ ਅੱਗੇ ਵੇਚਣ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼; 5 ਔਰਤਾਂ ਸਮੇਤ 6 ਗ੍ਰਿਫ਼ਤਾਰ
ਐੱਸਪੀ (ਆਈ) ਪਵਨਜੀਤ ਚੌਧਰੀ ਨੇ ਦੱਸਿਆ ਕਿ 15 ਮਈ ਨੂੰ ਕਿਸੇ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਖੰਨਾ ਦੇ ਆਲੇ-ਦੁਆਲੇ ਇਲਾਕੇ 'ਚ ਇਕ ਗਿਰੋਹ ਸਰਗਰਮੀ ਨਾਲ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਉਨ੍ਹਾਂ ਤੋਂ ਨਵਜੰਮੇ ਬੱਚੇ ਲੈ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਕੰਮ ਕਰ ਰਿਹਾ ਹੈ। ਜੋ ਅੱਜ ਵੀ ਇਕ ਔਰਤ ਵਾਸੀ ਪਿੰਡ ਅਜਨਾਲੀ (ਫ਼ਤਹਿਗਡ਼੍ਹ ਸਾਹਿਬ) ਪਾਸੋਂ ਉਸਦਾ ਬੱਚਾ ਲੈ ਕੇ ਵੇਚਣ ਦੀ ਨੀਅਤ ਨਾਲ ਦਾਣਾ ਮੰਡੀ ਰਹੌਣ ਦੇ ਗੇਟ ’ਤੇ ਮੌਜੂਦ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ।
Publish Date: Mon, 18 May 2026 03:48 PM (IST)
Updated Date: Mon, 18 May 2026 03:53 PM (IST)
ਕੁਲਵਿੰਦਰ ਸਿੰਘ ਰਾਏ, ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲੀਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋ ਗਰੀਬ ਜਾਂ ਲੋੜਵੰਦ ਪਰਿਵਾਰਾਂ ਤੋਂ ਨਵਜਨਮੇ ਬੱਚੇ ਖਰੀਦ ਕੇ ਅੱਗੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਵਿਚ 5 ਔਰਤਾਂ ਤੇ ਇਕ ਪੁਰਸ਼ ਸ਼ਾਮਿਲ ਹੈ।
ਐੱਸਪੀ (ਆਈ) ਪਵਨਜੀਤ ਚੌਧਰੀ ਨੇ ਦੱਸਿਆ ਕਿ 15 ਮਈ ਨੂੰ ਕਿਸੇ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਖੰਨਾ ਦੇ ਆਲੇ-ਦੁਆਲੇ ਇਲਾਕੇ 'ਚ ਇਕ ਗਿਰੋਹ ਸਰਗਰਮੀ ਨਾਲ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਉਨ੍ਹਾਂ ਤੋਂ ਨਵਜੰਮੇ ਬੱਚੇ ਲੈ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਕੰਮ ਕਰ ਰਿਹਾ ਹੈ। ਜੋ ਅੱਜ ਵੀ ਇਕ ਔਰਤ ਵਾਸੀ ਪਿੰਡ ਅਜਨਾਲੀ (ਫ਼ਤਹਿਗਡ਼੍ਹ ਸਾਹਿਬ) ਪਾਸੋਂ ਉਸਦਾ ਬੱਚਾ ਲੈ ਕੇ ਵੇਚਣ ਦੀ ਨੀਅਤ ਨਾਲ ਦਾਣਾ ਮੰਡੀ ਰਹੌਣ ਦੇ ਗੇਟ ’ਤੇ ਮੌਜੂਦ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ 'ਤੇ ਡੀਐੱਸਪੀ (ਆਈ) ਮੋਹਿਤ ਸਿੰਗਲਾ ਤੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਔਰਤਾਂ ਨੂੰ ਨਵਜੰਮੇ ਬੱਚੇ ਸਹਿਤ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਦੀ ਪਛਾਣ ਕੁਲਦੀਪ ਕੌਰ ਵਾਸੀ ਖਮਾਣੋਂ ਕਲਾਂ, ਹਰਮੀਤ ਕੌਰ ਵਾਸੀ ਸਾਹਨੇਵਾਲ ਤੇ ਮੋਨਿਕਾ ਵਾਸੀ ਪਿੰਡ ਰਹੌਣ ਵਜੋਂ ਹੋਈ।
ਮੁਲਾਜ਼ਮਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਲਜੀਤ ਸਿੰਘ ਵਾਸੀ ਲੁਧਿਆਣਾ, ਉਸਦੀ ਪਤਨੀ ਮਨਪ੍ਰੀਤ ਕੌਰ ਵਾਸੀ ਲੁਧਿਆਣਾ ਤੇ ਆਸ਼ਾ ਵਰਕਰ ਜਸਵੀਰ ਕੌਰ ਵਾਸੀ ਪਿੰਡ ਅਜਨਾਲੀ ਨਾਲ ਮਿਲ ਕੇ ਗਰੀਬ ਪਰਿਵਾਰਾਂ ਤੋਂ ਸਸਤੇ ਭਾਅ ਨਵੇਂ ਜਨਮੇ ਬੱਚੇ ਖਰੀਦ ਕੇ ਅੱਗੇ ਜਿਨ੍ਹਾਂ ਪਰਿਵਾਰਾਂ ਦੇ ਬੱਚਾ ਨਹੀਂ ਹੁੰਦਾ, ਉਨ੍ਹਾਂ ਨੂੰ ਮਹਿੰਗੇ ਭਾਅ ਵੇਚਣ ਦਾ ਕੰਮ ਕਰਦੇ ਹਨ। ਇਸ 'ਤੇ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ। ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।