ਨਵੇਂ ਸਾਲ ਤੇ ਸਾਈਬਰ ਠੱਗਾਂ ਤੋਂ ਰਹੋ ਸਾਵਧਾਨ
ਨਵੇਂ ਸਾਲ ਤੇ ਸਾਈਬਰ ਠੱਗਾਂ ਤੋਂ ਰਹੋ ਸਾਵਧਾਨ
Publish Date: Wed, 31 Dec 2025 08:08 PM (IST)
Updated Date: Wed, 31 Dec 2025 08:11 PM (IST)

ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਟੋ ਨੰਬਰ- 43 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਨਵੇਂ ਸਾਲ ਦੇ ਮੌਕੇ ਸਾਈਬਰ ਅਪਰਾਧਾਂ ਤੋਂ ਬਚਾਅ ਲਈ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਆਮ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ। ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣੇ ਦੇ ਇੰਚਾਰਜ ਸਤਬੀਰ ਸਿੰਘ ਨੇ ਆਖਿਆ ਕਿ ਸ਼ਹਿਰ ਵਾਸੀ ਵੈਟਸਐਪ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਤੇ ਆਉਣ ਵਾਲੇ ਨਵੇਂ ਸਾਲ ਦੇ ਸੁਨੇਹਿਆਂ ਤੋਂ ਸੁਚੇਤ ਹੋ ਜਾਣ। ਨਵੇਂ ਸਾਲ ਦੇ ਮੌਕੇ ਤੇ ਜਨਤਾ ਦੇ ਮੋਬਾਈਲ ਫੋਨਾਂ ਤੇ ਵੱਖ-ਵੱਖ ਕਿਸਮ ਦੇ ਮੈਸੇਜ ਆ ਸਕਦੇ ਹਨ। ਜਿਨ੍ਹਾਂ ਵਿੱਚ ਅਣਜਾਨ ਫਾਈਲਾਂ, ਤਸਵੀਰਾਂ ਜਾਂ ਸ਼ੱਕੀ ਲਿੰਕ ਸ਼ਾਮਿਲ ਹਨ। ਪੁਲਿਸ ਦੇ ਮੁਤਾਬਕ ਅਜਿਹੇ ਸੁਨੇਹਿਆਂ ਤੇ ਦਿੱਤੇ ਗਏ ਲਿੰਕਾ ਤੇ ਕਲਿੱਕ ਕਰਨ ਨਾਲ ਲੋਕਾਂ ਦਾ ਨਿਜੀ ਡਾਟਾ ਲੀਕ ਹੋ ਸਕਦਾ ਹੈ। ਇਸ ਦੇ ਨਾਲ ਹੀ ਮੋਬਾਈਲ ਫੋਨ ਵੀ ਹੈਕ ਹੋਣ ਦਾ ਖਤਰਾ ਹੈ। ਸਾਈਬਰ ਕ੍ਰਾਈਮ ਥਾਣੇ ਦੇ ਥਾਣਾ ਮੁਖੀ ਸਤਬੀਰ ਸਿੰਘ ਨੇ ਆਖਿਆ ਕਿ ਸਾਈਬਰ ਠੱਗ ਨਵੇਂ ਸਾਲ ਦੀਆਂ ਵਧਾਈਆਂ ਜਾਂ ਮੁਨਾਫੇ ਦਾ ਝਾਂਸਾ ਦੇ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਲੁਧਿਆਣਾ ਕਮਿਸ਼ਨਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਜਾਨ ਨੰਬਰ ਤੋਂ ਆਏ ਮੈਸੇਜ ਫਾਈਲ ਜਾਂ ਲਿੰਕ ਤੇ ਕਲਿੱਕ ਨਾ ਕਰਨ ਅਤੇ ਨਾ ਹੀ ਆਪਣੀ ਨਿਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਕਰਨ। ਅਧਿਕਾਰੀਆਂ ਨੇ ਆਖਿਆ ਕਿ ਸਾਈਬਰ ਸੁਰੱਖਿਆ ਨੂੰ ਇਸ ਵੇਲੇ ਗੰਭੀਰਤਾ ਨਾਲ ਲੈਣਾ ਸਮੇਂ ਦੀ ਲੋੜ ਹੈ। ਪੁਲਿਸ ਨੇ ਨਾਗਰਿਕਾਂ ਨੂੰ ਸਾਈਬਰ ਸੁਰੱਖਿਆ ਅਤੇ ਸਾਈਬਰ ਜਾਗਰੂਕ ਬਣ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ। ਇਸ ਸਬੰਧੀ ਪੁਲਿਸ ਵੱਲੋਂ ਇੱਕ ਜਾਗਰੂਕਤਾ ਸੰਦੇਸ਼ ਵੀ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਆਖਿਆ ਕਿ ਸ਼ੱਕੀ ਸਾਈਬਰ ਗਤੀਵਿਧੀ ਦੀ ਸੂਰਤ ਵਿੱਚ ਤੁਰੰਤ ਸਾਈਬਰ ਕ੍ਰਾਈਮ ਥਾਣੇ ਦੀ ਹੈਲਪਲਾਈਨ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਸੰਪਰਕ ਕੀਤਾ ਜਾਵੇ।