ਅਧਿਆਪਕ ਨੂੰ ਐਵਾਰਡ ਨਾਲ ਕੀਤਾ ਸਨਮਾਨਿਤ
ਬਾਬਾ ਜ਼ੋਰਾਵਰ ਦੇ ਅਧਿਆਪਕ ਨੂੰ ਫੈਪ ਪ੍ਰਾਈਡ ਆਫ ਇੰਡੀਆ 2025 ਐਵਾਰਡ ਨਾਲ ਕੀਤਾ ਸਨਮਾਨਿਤ
Publish Date: Mon, 01 Dec 2025 08:09 PM (IST)
Updated Date: Mon, 01 Dec 2025 08:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਜਾ : ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਏ ਫੈਪ ਐਵਾਰਡ 2025 ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਸਮਾਗਮ ’ਚ ਲੈਕਚਰਾਰ ਮਨਦੀਪ ਸਿੰਘ ਨੂੰ ਸਕੂਲ ਪ੍ਰਤੀ ਪ੍ਰੇਰਕ ਯੋਗਦਾਨ ਲਈ ਫੈਪ ਪ੍ਰਾਈਡ ਆਫ ਇੰਡੀਆ 2025 ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਦੇ ਹੋਏ ਮਨਦੀਪ ਸਿੰਘ ਨੇ ਕਿਹਾ ਕਿ ਇਹ ਐਵਾਰਡ ਕੇਵਲ ਉਨ੍ਹਾਂ ਦਾ ਨਹੀਂ, ਸਗੋਂ ਸਕੂਲ ਪ੍ਰਿੰਸੀਪਲ, ਪੂਰੇ ਸਟਾਫ, ਵਿਦਿਆਰਥੀਆਂ ਤੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਨਿੱਤ ਨਵੇਂ ਮਾਪਦੰਡ ਸਥਾਪਿਤ ਕਰਨ ਦੇ ਵਾਅਦੇ ਨੂੰ ਦੁਹਰਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਨਦੀਪ ਸਿੰਘ ਦੀ ਨਿਸ਼ਠਾ, ਮਿਹਨਤ ਤੇ ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਨੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵੀ ਇਸ ਉਪਲਬਧੀ ’ਤੇ ਲੈਕਚਰਾਰ ਮਨਦੀਪ ਸਿੰਘ ਤੇ ਪੂਰੇ ਸਕੂਲ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਦਿੱਤੀ।