ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ : ਭੂਆ ਦਾ ਮੁੰਡਾ ਹੀ ਭੈਣ ਨੂੰ ਧਮਕਾ ਕੇ ਕਰਦਾ ਰਿਹਾ ਜਬਰ-ਜਨਾਹ
ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਵਾਰਦਾਤ ਵਿੱਚ ਇੱਕ ਨਾਬਾਲਗ ਲੜਕੀ ਨੂੰ ਉਸ ਦਾ ਭਰਾ ਹੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਸ ਵਾਰਦਾਤ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਪੀੜਿਤ ਨਾਬਾਲਿਗਾ ਦੀ ਮਾਂ ਦੇ ਬਿਆਨ ਉੱਪਰ ਮੁਲਜ਼ਮ ਬਬਲੂ ਜੈਨਾ ਦੇ ਖ਼ਿਲਾਫ਼ ਪਾਕਸੋ ਐਕਟ ਸਣੇ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Sat, 20 Dec 2025 11:59 AM (IST)
Updated Date: Sat, 20 Dec 2025 12:00 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਵਾਰਦਾਤ ਵਿੱਚ ਇੱਕ ਨਾਬਾਲਗ ਲੜਕੀ ਨੂੰ ਉਸ ਦਾ ਭਰਾ ਹੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਸ ਵਾਰਦਾਤ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਪੀੜਿਤ ਨਾਬਾਲਿਗਾ ਦੀ ਮਾਂ ਦੇ ਬਿਆਨ ਉੱਪਰ ਮੁਲਜ਼ਮ ਬਬਲੂ ਜੈਨਾ ਦੇ ਖ਼ਿਲਾਫ਼ ਪਾਕਸੋ ਐਕਟ ਸਣੇ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਕਰਤਾ ਮੁਤਾਬਕ ਉਸਦੀ 14 ਸਾਲ ਦੀ ਨਾਬਾਲਿਗ ਲੜਕੀ ਕੁੱਝ ਦਿਨਾਂ ਤੋਂ ਕਾਫੀ ਡਰੀ ਸਹਿਮੀ ਰਹਿੰਦੀ ਸੀ। ਜਦੋਂ ਉਸ ਨੇ ਆਪਣੀ ਬੇਟੀ ਨੂੰ ਕੋਲ ਬਿਠਾ ਕੇ ਪੁੱਛਿਆ, ਤਾਂ ਪਤਾ ਲੱਗਾ ਕਿ ਸ਼ਿਕਾਇਤ ਕਰਤਾ ਦੀ ਨਨਾਣ ਦਾ 22 ਸਾਲਾ ਲੜਕਾ ਬਬਲੂ ਉਸ ਦੀ ਲੜਕੀ ਨੂੰ ਧਮਕਾ ਕੇ ਕਾਫੀ ਸਮੇਂ ਤੱਕ ਉਸਦਾ ਜਬਰ-ਜਨਾਹ ਕਰਦਾ ਰਿਹਾ। ਜਾਣਕਾਰੀ ਮੁਤਾਬਕ ਮੁਲਜ਼ਮ ਬਬਲੂ ਜੈਨਾ ਕਰੀਬ ਚਾਰ ਮਹੀਨੇ ਤੋਂ ਲੁਧਿਆਣੇ ਆਪਣੀ ਮਾਮੀ ਦੇ ਘਰ ਰਹਿ ਰਿਹਾ ਸੀ।
ਇਸ ਦੌਰਾਨ ਉਸ ਦੀ ਆਪਣੀ ਹੀ ਮਾਮੇ ਦੀ ਧੀ ਉੱਪਰ ਨੀਅਤ ਖ਼ਰਾਬ ਹੋਈ ਅਤੇ ਉਹ ਨਾਬਾਲਿਗਾਂ ਨੂੰ ਡਰਾ ਧਮਕਾ ਕੇ ਉਸਦਾ ਜਬਰ-ਜਨਾਹ ਕਰਦਾ ਰਿਹਾ। ਨਾਬਾਲਿਗ ਲੜਕੀ ਪਹਿਲਾਂ ਤਾਂ ਕਾਫੀ ਡਰੀ ਸਹਿਮੀ ਰਹੀ ਪਰ ਕਰੀਬ 15 ਦਿਨ ਪਹਿਲਾਂ ਮੁਲਜ਼ਮ ਵਾਪਸ ਆਪਣੇ ਘਰ ਉੜੀਸਾ ਗਿਆ ਤਾਂ ਉਸ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਆਪਣੇ ਨਾਲ ਹੋਈ ਇਸ ਘਿਨਾਉਣੀ ਵਾਰਦਾਤ ਬਾਰੇ ਦੱਸਿਆ।
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਮੁਤਾਬਕ ਮੁਲਜ਼ਮ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ, ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।