ਔਰਤ ਦੇ ਕੱਪੜੇ ਪਾੜਕੇ ਬੇਟੀ ਨੂੰ ਕੀਤੀ ਅਗਵਾ ਕਰਨ ਦੀ ਕੋਸ਼ਿਸ਼
ਔਰਤ ਦੇ ਕੱਪੜੇ ਪਾੜਕੇ ਬੇਟੀ ਨੂੰ ਕੀਤੀ ਅਗਵਾ ਕਰਨ ਦੀ ਕੋਸ਼ਿਸ਼
Publish Date: Thu, 04 Dec 2025 06:43 PM (IST)
Updated Date: Thu, 04 Dec 2025 06:44 PM (IST)

ਪੜਤਾਲ ਤੋਂ ਬਾਅਦ 8 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ ਜਮਾਲਪੁਰ ਦੀ ਐਮਆਈਜੀ ਕਲੋਨੀ ਵਿੱਚ ਇੱਕ ਔਰਤ ਦੇ ਕੱਪੜੇ ਪਾੜਨ ਤੋਂ ਬਾਅਦ ਉਸ ਦੀ ਬੇਟੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਜਮਾਲਪੁਰ ਐਮਆਈਜੀ ਕਲੋਨੀ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ਤੇ ਚਿੜੀ ਉਰਫ ਦੀਪੂ, ਪ੍ਰੀਤ, ਸੰਪੂ ਅਤੇ 5 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਤਫਤੀਸ਼ ਅਫਸਰ ਵਿਜੇ ਕੁਮਾਰ ਨੇ ਦੱਸਿਆ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜਾਣਕਾਰੀ ਦਿੱਤੀ ਕਿ 31 ਮਾਰਚ 2025 ਨੂੰ ਇਲਾਕੇ ਦਾ ਹੀ ਰਹਿਣ ਵਾਲਾ ਮੁਲਜ਼ਮ ਚਿੜੀ, ਪ੍ਰੀਤ, ਅਤੇ ਸੰਪੂ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ਅੰਦਰ ਦਾਖਲ ਹੋ ਗਿਆ। ਘਰ ਦੇ ਅੰਦਰ ਵੜਦੇ ਹੀ ਮੁਲਜ਼ਮਾਂ ਨੇ ਔਰਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਔਰਤ ਵੱਲੋਂ ਵਿਰੋਧ ਕਰਨ ਤੇ ਮੁਲਜ਼ਮਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ। ਖੁਦ ਨੂੰ ਬਚਾਉਂਦੀ ਹੋਈ ਔਰਤ ਘਰ ਦੀ ਪਹਿਲੀ ਮੰਜ਼ਿਲ ਤੇ ਚਲੀ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮਹਿਲਾ ਨੇ ਦੇਖਿਆ ਕਿ ਇਸੇ ਦੌਰਾਨ ਮੁਲਜ਼ਮਾਂ ਨੇ ਵੇਹੜੇ ਵਿੱਚ ਖੇਡ ਰਹੀ ਉਸ ਦੀ ਬੇਟੀ ਨੂੰ ਚੁੱਕ ਕੇ ਸਕੂਟਰ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਔਰਤ ਵੱਲੋਂ ਰੌਲਾ ਪਾਉਣ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਕਿ ਉਸੇ ਦਿਨ ਮੁਲਜ਼ਮ ਫਿਰ ਤੋਂ ਵਾਪਸ ਆਏ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।