ਇਸ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਅਨੇਕ ਸਮਾਜ ਸੇਵੀ ਕਾਰਜ ਉਨ੍ਹਾਂ ਦੀ ਯਾਦ ‘ਚ ਹੋ ਰਹੇ ਹਨ ਹਨ....
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ : ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ 40ਵੀਂ ਬਰਸੀ ਸਬੰਧੀ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ 29 ਦਿਨਾਂ ਸਮਾਗਮ ਸਰਬ ਧਰਮ ਸੰਮੇਲਨ ਰੈਣ ਸੁਬਾਈ ਕੀਰਤਨ ਦਰਬਾਰ ਉਪਰੰਤ ਬਾਬਾ ਗਰੀਬਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਭੋਗ ਪੈਣ ਨਾਲ ਸਮਾਪਤ ਹੋ ਗਏ ਹਨ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਅਨੇਕ ਸਮਾਜ ਸੇਵੀ ਕਾਰਜ ਉਨ੍ਹਾਂ ਦੀ ਯਾਦ ‘ਚ ਹੋ ਰਹੇ ਹਨ ਹਨ।
ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਕਿਹਾ ਕਿ ਮਨੁੱਖਾ ਜੀਵ ਨੂੰ ਆਪਣਾ ਅੰਤਕਰਨ ਸੁੱਧ ਕਰਨ ਦੀ ਲੋੜ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇਕਰ ਹਰ ਜੀਵ ਕਣ-ਕਣ ’ਚ ਪ੍ਰਮਾਤਮਾ ਦੀ ਹੋਂਦ ਨੂੰ ਪਹਿਚਾਣੇਗਾ। ਸਵਾਮੀ ਗਿਆਨਾ ਨੰਦ ਹਰੁਦਆਰ ਵਾਲਿਆਂ ਨੇ ਕਿਹਾ ਕਿ ਤਪੱਸਵੀ ਸੰਤ ਰੱਬ ਤੋਂ ਵਰੋਸਾਏ ਹੋਏ ਹੁੰਦੇ ਹਨ। ਸੰਤ ਬਾਬਾ ਗੁਰਦੀਪ ਸਿੰਘ ਸਾਧੂ ਆਸ਼ਰਮ ਠਾਠ ਕੈਲਿਆਂ ਵਾਲਿਆਂ ਨੇ ਕਿਹਾ ਕਿ ਸੰਤ ਧਰਮ ਤੋਂ ਟੁੱਟੀਆਂ ਰੂਹਾਂ ਨੂੰ ਗੁਰੂ ਨਾਲ ਜੋੜਦੇ ਹਨ। ਇਨ੍ਹਾਂ ਤੋਂ ਇਲਾਵਾ ਸੰਤ ਬਲਦੇਵ ਸਿੰਘ ਜੋਧੇਵਾਲ ਬਸਤੀ, ਸੰਤ ਭਗਤ ਸਿੰਘ ਖਾਸੀ ਢੱਕੀ, ਸੰਤ ਉਂਕਾਰ ਸਿੰਘ ਬੇਰ ਖੁਰਦ, ਸਵਾਮੀ ਹੰਸਾ ਨੰਦ, ਸਵਾਮੀ ਭਰਪੂਰ ਦਾਸ ਮਲਕਾਣਾ, ਸਵਾਮੀ ਦੀਵਾਨਾ ਨੰਦ, ਬਾਬਾ ਸੁਖਵਿੰਦਰ ਸਿੰਘ ਜੈਪੁਰਾ, ਬਰੱਖਤ ਸ਼੍ਰੋਮਣੀ ਸਵਾਮੀ ਬਾਮਦੇਵ ਦੀ ਮੰਡਲੀ ਦੇ ਮੁਖੀ ਮਹਾਂਮੰਡਲੇਸਵਰ ਸਵਾਮੀ ਬਲਵਿੰਦਰ ਸਿੰਘ, ਦਰਸਨ ਸ਼ਾਸਤਰ ਮਾਰਤੰਡ ਸਵਾਮੀ ਜਗਦੇਵ ਮੁਨੀ ਕੁੰਬੜਵਾਲ, ਸੰਤ ਧਰਮਪਾਲ ਸਿੰਘ ਧਮੋਟ, ਬਾਬਾ ਹਰਵਿੰਦਰ ਸਿੰਘ ਸ਼ੰਕਰ ਵਾਲੇ, ਬਾਲ ਘਰ ਦੇ ਬੱਚਿਆਂ ਵਲੋਂ ਕੀਰਤਨ, ਬਾਬਾ ਦਲਜੀਤ ਸਿੰਘ ਕੱਦੋਂ, ਭਗਤ ਨਸੀਬ ਚੰਦ ਪਠਾਨਕੋਟ, ਸੰਤ ਬਾਬਾ ਜਸਵਿੰਦਰ ਸਿੰਘ ਖੰਜਰਵਾਲ, ਬਾਬਾ ਵਿਸਾਖਾ ਸਿੰਘ ਕਲਿਆਣ, ਸੰਤ ਹਰਵਿੰਦਰ ਸਿੰਘ ਰੌਲੀ, ਸਵਾਮੀ ਵਿਵੇਕਾ ਨੰਦ ਈਸੇਵਾਲ, ਸੰਤ ਪ੍ਰਿਤਪਾਲ ਸਿੰਘ ਮਲੇਸ਼ੀਆ, ਸੰਤ ਦਰਸਨ ਸਿੰਘ ਬਾਠਾਂ, ਗਿਆਨੀ ਹਰਭਜਨ ਸਿੰਘ ਖੰਨੇ ਵਾਲਿਆਂ ਵਲੋਂ ਆਸਾ ਦੀ ਵਾਰ, ਢਾਡੀ ਕੁਲਜਿੰਦਰ ਸਿੰਘ ਜੋਗੀ ਕੈਲਪੁਰ, ਭਾਈ ਕਿਸ਼ਨਪਾਲ ਸਿੰਘ ਹਜੂਰ ਸਾਹਿਬ, ਮਾਤਾ ਸਾਹਿਬ ਦੇਵਾ, ਭਾਈ ਸੁਰਜੀਤ ਸਿੰਘ ਪਟਿਆਲਾ, ਭਾਈ ਗੁਰਮੀਤ ਸਿੰਘ ਬੈਂਸ, ਭਾਈ ਲਵਪ੍ਰੀਤ ਸਿੰਘ ਲਵਲੀ, ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਵੈਰਾਗੀ ਮਹਾਂ ਮੰਡਲ ਪੰਜਾਬ, ਕਵੀਸਰੀ ਜੱਥਾ ਉਂਕਾਰ ਸਿੰਘ ਮਾਝੀ, ਐਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ਦੇ ਬੱਚੇ, ਢਾਡੀ ਜਗਦੀਸ ਸਿੰਘ ਚੰਦਨ ਵੀ ਸਬਦਾਂ ਦੁਆਰਾ ਹਾਜਰੀ ਭਰੀ। ਸਵਾਮੀ ਸੰਕਰਾ ਨੰਦ ਭੂਰੀ ਵਾਲੇ, ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ ਵਲੋਂ ਗੁਰਜੀਤ ਸਿੰਘ ਰੋਮਾਣਾ ਚੇਅਰਪਰਸ਼ਨ ਬਾਲ ਭਲਾਈ ਕਮੇਟੀ ਲੁਧਿਆਣਾ, ਡਾ: ਮਹਿਕ ਬਾਂਸਲ ਬੱਚਿਆਂ ਦੇ ਮਾਹਿਰ (ਮੈਂਬਰ ਸੀ.ਡਬਲਿਯੂ.ਸੀ), ਸਮਾਜ ਸੇਵੀ ਡਾ: ਜੈਸਿਕਾ ਸਿੰਘ, ਸਿਵਲ ਸਰਜਨ ਲੁਧਿਆਣਾ ਸੁਪਰਡੈਂਟ ਸੰਜੀਵ ਕੁਮਾਰ ਭਾਰਗਵ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਪ੍ਰਮੁੱਖ ਪ੍ਰਬੰਧਕਾਂ ‘ਚ ਸਵਾਮੀ ਓਮਾ ਨੰਦ ਭੂਰੀ ਵਾਲੇ, ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਬੀਬੀ ਜਸਬੀਰ ਕੌਰ, ਸੇਵਾ ਸਿੰਘ ਖੇਲਾ ਆੜ੍ਹਤੀਆ, ਐਡਵੋਕੇਟ ਸਤਵੰਤ ਸਿੰਘ ਤਲਵੰਡੀ ਉਪ ਪ੍ਰਧਾਨ, ਚੇਅਰਮੈਨ ਚਰਨਜੀਤ ਸਿੰਘ ਥੋਪੀਆ, ਏਕਮਦੀਪ ਕੌਰ ਗਰੇਵਾਲ ਟਰੱਸਟ ਪ੍ਰਧਾਨ, ਵੈਦ ਸਿਵ ਕੁਮਾਰ ਸਰਹੰਦ, ਅਚਾਰੀਆ ਕ੍ਰਿਸ਼ਨ ਕੁਮਾਰ ਸਰਹਿੰਦ, ਸਿਮਰਜੀਤ ਸਿੰਘ ਕੋਹਾੜਾ, ਪੱਤਰਕਾਰ ਕੁਲਵਿੰਦਰ ਸਿੰਘ ਡਾਂਗੋਂ, ਭਾਈ ਬਲਜਿੰਦਰ ਸਿੰਘ ਲਿੱਤਰ, ਸੇਵਾਦਾਰ ਰਾਹੁਲ ਮਿਸਰਾ, ਮੋਹਣ ਲਾਲ ਪਵਾ, ਰਣਵੀਰ ਸਿੰਘ ਮਹਿਦੂਦਾਂ, ਮਨਿੰਦਰ ਸਿੰਘ ਮਾਜਰੀ ਆਦਿ ਹਾਜਰ ਸਨ। ਸਟੇਜ ਦੀ ਸੇਵਾ ਸੁਖਵਿੰਦਰ ਸਿੰਘ ਸੰਘੇੜਾ ਪ੍ਰਧਾਨ ਐਸਜੀਬੀ ਫਾਊਂਡੇਸ਼ਨ ਅਮਰੀਕਾ ਨੇ ਨਿਭਾਈ। ਇਸ ਦੌਰਾਨ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੂੰ ਸੰਗਤਾਂ ਵਲੋਂ ਸਤਿਕਾਰ ’ਚ ਸਨਮਾਨ ਚਿੰਨ੍ਹ ਭੇਂਟ ਕੀਤੇ।