ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
Publish Date: Tue, 13 Jan 2026 09:30 PM (IST)
Updated Date: Wed, 14 Jan 2026 04:13 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ, ਲੁਧਿਆਣਾ ਹਲਕਾ ਸਾਊਥ ਦੇ ਅਧੀਨ ਪੈਂਦੇ ਸ਼ੇਰਪੁਰ ’ਚ ਵਾਰਡ ਨੰਬਰ 27 ਦੇ ਕੌਂਸਲਰ ਹੈਪੀ ਸ਼ੇਰਪੁਰੀਆ ਨੇ ਬੱਚਿਆਂ ਦੇ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਦੌਰਾਨ ਕੌਂਸਲਰ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ ਅਤੇ ਲੱਡੂ ਵੰਡੇ ਗਏ। ਉਨ੍ਹਾਂ ਬੱਚਿਆਂ ਨੂੰ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦਾ ਰੁਝਾਨ ਆਮ ਲੋਕਾਂ, ਪਸ਼ੂਆਂ ਤੇ ਪੰਛੀਆਂ ਦੀ ਜਾਨ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਆਏ ਦਿਨ ਚਾਇਨਾ ਡੋਰ ਨਾਲ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ ਤੇ ਪੰਛੀਆਂ ਦੀਆਂ ਵੀ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਪੂਰਨ ਬਾਈਕਾਟ ਕਰੀਏ ਤਾਂ ਜੋ ਸਾਡੀ ਤਰ੍ਹਾਂ ਹਰ ਕੋਈ ਆਪਣਾ ਤਿਉਹਾਰ ਖੁਸ਼ੀਆਂ ਨਾਲ ਮਨਾ ਸਕੇ। ਇਸ ਮੌਕੇ ਤੇ ਦਿਨੇਸ਼ ਅਗਨੀਹੋਤਰੀ, ਵਿਜੈ ਚੋਹਾਨ, ਦਲੀਪ ਜਾਗੜਾ, ਦਲਜੀਤ ਸਿੰਘ, ਅਭੀ, ਯੁਵਾਂਸ਼ ਵਰਮਾ, ਸ਼ਿੰਗਾਰਾ ਸਿੰਘ ਹਾਜ਼ਰ ਸਨ।