ਮਰੀਜ਼ਾਂ ਦੀ ਸੇਵਾ ਦਾ ਪ੍ਰਣ ਕਰ ਕੇ ਮਨਾਈ ਵਰ੍ਹੇਗੰਢ
ਰਾਣਾ ਗੰਗਾ ਰਾਮ ਚੈਰੀਟੇਬਲ ਟਰੱਸਟ ਅਧੀਨ ਚੱਲ ਰਹੇ ਕੌਸ਼ਲ ਹਸਪਤਾਲ ਸਮਰਾਲਾ ਦੀ ਸੀਨੀਅਰ ਡਾ. ਪਰਮਜੀਤ ਕੌਰ ਤੇ ਡਾ. ਬਲਵਿੰਦਰ ਸਿੰਘ ਵੱਲੋਂ ਹਸਪਤਾਲ ਦੀ 11ਵੀਂ ਵਰੇਗੰਢ ਸਮੁੱਚੇ ਸਟਾਫ ਨਾਲ ਮਰੀਜਾਂ ਦੀ ਸੇਵਾ ਕਰਨ ਦਾ ਪ੍ਰਣ ਕਰਕੇ ਮਨਾਈ ਗਈ।
Publish Date: Tue, 14 Feb 2023 07:14 PM (IST)
Updated Date: Tue, 14 Feb 2023 07:14 PM (IST)

ਰਾਣਾ ਗੰਗਾ ਰਾਮ ਚੈਰੀਟੇਬਲ ਟਰੱਸਟ ਅਧੀਨ ਚੱਲ ਰਹੇ ਕੌਸ਼ਲ ਹਸਪਤਾਲ ਸਮਰਾਲਾ ਦੀ ਸੀਨੀਅਰ ਡਾ. ਪਰਮਜੀਤ ਕੌਰ ਤੇ ਡਾ. ਬਲਵਿੰਦਰ ਸਿੰਘ ਵੱਲੋਂ ਹਸਪਤਾਲ ਦੀ 11ਵੀਂ ਵਰੇਗੰਢ ਸਮੁੱਚੇ ਸਟਾਫ ਨਾਲ ਮਰੀਜਾਂ ਦੀ ਸੇਵਾ ਕਰਨ ਦਾ ਪ੍ਰਣ ਕਰਕੇ ਮਨਾਈ ਗਈ। ਹਸਪਤਾਲ ਦੇ ਸਰਪ੍ਰਸਤ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਡਾ.ਪਰਮਜੀਤ ਕੌਰ ਦੀ ਅਗਵਾਈ 'ਚ ਹਸਪਤਾਲ ਦਾ ਸਮੁੱਚਾ ਸਟਾਫ ਹਮੇਸ਼ਾ ਹੀ ਮਰੀਜਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਤੇ ਹਸਪਤਾਲ ਦੀ 11ਵੀਂ ਵਰੇਗੰਢ ਮੌਕੇ ਵੀ ਸਾਰੇ ਸਟਾਫ ਵੱਲੋਂ ਇਹ ਪ੍ਰਣ ਕੀਤਾ ਗਿਆ ਕਿ ਉਹ ਮਨੁੱਖਤਾ ਦੀ ਸੇਵਾ ਇਸੇ ਤਰਾਂ ਨਿਰਵਿਘਨ ਕਰਦੇ ਰਹਿਣਗੇ। ਸੀਨੀਅਰ ਡਾ.ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਮਰੀਜ ਦੁੱਖਾਂ ਤਕਲੀਫਾਂ ਨਾਲ ਜੂਝਦਾ ਹੋਇਆ ਉਨ੍ਹਾਂ ਕੋਲ ਇਲਾਜ ਲਈ ਆਉਂਦਾ ਹੈ ਤਾਂ ਚੰਗੇ ਇਲਾਜ ਤੇ ਮਿਹਨਤੀ ਸਟਾਫ ਦੀ ਸੁਚੱਜੀ ਸੰਭਾਲ ਉਪਰੰਤ ਜਦੋਂ ਮਰੀਜ ਚੰਗੀ ਤਰਾਂ ਸਿਹਤਯਾਬ ਹੋਕੇ ਆਪਣੇ ਘਰ ਪਰਤਦਾ ਹੈ ਤਾਂ ਉਨਾਂ ਨੂੰ ਜੋ ਆਤਮਿਕ ਸੰਤੁਸ਼ਟੀ ਮਿਲਦੀ ਹੈ ਉਸਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨਾਂ ਦੱਸਿਆ ਕਿ ਹਸਪਤਾਲ ਦੇ ਮਾਹਿਰ ਡਾਕਟਰਾਂ ਤੇ ਮਿਹਨਤੀ ਸਟਾਫ ਵੱਲੋਂ ਪਿਛਲੇ ਇਕ ਦਹਾਕੇ ਤੋਂ ਵੀ ਜਿਆਦਾ ਸਮੇਂ ਤੋਂ ਇਲਾਕੇ ਦੇ ਮਰੀਜਾਂ ਨੂੰ ਆਹਲਾ ਦਰਜੇ ਦੀਆਂ ਸਿਹਤ ਸੇਵਾਵਾਂ ਇੱਕੋ ਛੱਤ ਥੱਲੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਵੱਲੋਂ ਹਰ ਮਹੀਨੇ ਮਰੀਜਾਂ ਦਾ ਚੈਕਅੱਪ ਕਰਨ ਲਈ ਮੁਫਤ ਜਾਂਚ ਕੈਂਪ ਵੀ ਲਗਾਇਆ ਜਾਂਦਾ ਹੈ ਜਿਸ 'ਚ ਲੋੜਵੰਦ ਮਰੀਜਾਂ ਦਾ ਚੈਕਅੱਪ ਕਰਨ ਤੋਂ ਬਾਅਦ ਲੋੜਵੰਦ ਤੇ ਗਰੀਬ ਮਰੀਜਾਂ ਨੂੰ ਜਰੂਰਤ ਮੁਤਾਬਕ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਹ ਮਰੀਜਾਂ ਦੀ ਸਾਂਭ-ਸੰਭਾਲ ਤੇ ਇਲਾਜ ਵਧੀਆ ਢੰਗ ਨਾਲ ਕਰਨ ਲਈ ਹਮੇਸ਼ਾ ਵਚਨਬੱਧ ਰਹਿਣਗੇ। ਇਸ ਮੌਕੇ ਉਨਾਂ ਨੇ ਹਸਪਤਾਲ ਦੇ ਮਿਹਨਤੀ ਸਟਾਫ ਦੀ ਸ਼ਲਾਘਾ ਕੀਤੀ ਤੇ ਉਨਾਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪੇ੍ਰਿਤ ਕੀਤਾ।