ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਦੀ ਚੋਣ ਹੋਈ
ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਏਕੋਟ ਦੀ ਚੋਣ ਹੋਈ
Publish Date: Mon, 01 Dec 2025 08:12 PM (IST)
Updated Date: Mon, 01 Dec 2025 08:14 PM (IST)

- ਰਣਜੀਤ ਕੌਰ ਪ੍ਰਧਾਨ ਅਤੇ ਗੁਰਮੀਤ ਕੌਰ ਬਣੇ ਸਕੱਤਰ ਅਮਰਜੀਤ ਸਿੰਘ ਧੰਜਲ, ਪੰਜਾਬੀ ਜਾਗਰਣ ਰਾਏਕੋਟ : ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਏਕੋਟ ਦੀ ਮੀਟਿੰਗ ਸੀਟੂ ਦੇ ਸੂਬਾ ਮੀਤ ਪ੍ਰਧਾਨ ਦਿਲਜੀਤ ਕੁਮਾਰ ਗੋਰਾ ਦੀ ਪ੍ਰਧਾਨਗੀ ’ਚ ਗੁਰੀਲਾ ਨਗਰ ਵਿਖੇ ਕੀਤੀ ਗਈ। ਜਿਸ ਦੌਰਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਸਕੱਤਰ ਸੁਭਾਸ ਰਾਣੀ ਅਤੇ ਸੁਰਜੀਤ ਕੌਰ ਦੀ ਹਾਜ਼ਰੀ ’ਚ ਸਰਬਸੰਮਤੀ ਨਾਲ ਰਣਜੀਤ ਕੌਰ ਨੂੰ ਬਲਾਕ ਪ੍ਰਧਾਨ ਅਤੇ ਗੁਰਮੀਤ ਕੌਰ ਨੂੰ ਸਕੱਤਰ ਚੁਣਿਆ ਗਿਆ। ਜਿਸ ਤੋਂ ਇਲਾਵਾ ਕਾਮਣੀ ਨੂੰ ਖਜ਼ਾਨਚੀ, ਬਲਵਿੰਦਰ ਕੌਰ ਸਹਾਇਕ ਖਜ਼ਾਨਚੀ, ਗੁਰਮੀਤ ਕੌਰ, ਹਰਦੀਪ ਕੌਰ, ਕੁਲਵਿੰਦਰ ਕੌਰ ਮੀਤ ਪ੍ਰਧਾਨ, ਮਹਿੰਦਰ ਕੌਰ ਸਕੱਤਰ, ਪ੍ਰਿਤਪਾਲ ਕੌਰ, ਪਰਵਿੰਦਰ ਕੌਰ ਰਾਮ ਪਿਆਰੀ ਪ੍ਰੈੱਸ ਸਕੱਤਰ, ਬਲਜੀਤ ਕੌਰ ਸਲਾਹਕਾਰ, ਸਬੀਰ ਕੌਰ, ਸੰਦੀਪ ਕੌਰ, ਪਰਮਜੀਤ ਕੌਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਮੌਕੇ ਦਲਜੀਤ ਕੁਮਾਰ ਗੋਰਾ ਨੇ ਨਵੇਂ ਚੁਣੇ ਆਗੂਆਂ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਨਾਲ ਕਿਤੇ ਵਾਅਦੇ ਪੂਰੇ ਕੀਤੇ ਜਾਣ। ਆਂਗਨਵਾੜੀ ਵਰਕਰਾਂ ਨੂੰ ਸਰਕਾਰੀ ਕੰਮ ਕਰਨ ਵਾਸਤੇ ਸਮਾਰਟ ਫੋਨ ਅਤੇ ਰੀਚਾਰਜ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦੇ, ਆਂਗਨਵਾੜੀ ਵਰਕਰਾਂ ਨੂੰ ਬੇਮਤਲਬ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਪ੍ਰੀ ਪ੍ਰਾਈਮਰੀ ਸਕੂਲ ਦੇ ਬੱਚੇ ਆਂਗਨਵਾੜੀ ਸੈਂਟਰ ਵਿੱਚ ਭੇਜੇ ਜਾਣ। ਇਸ ਮੌਕੇ ਸਰਬਜੀਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਰਣਜੀਤ ਕੌਰ ਨਥੋਵਾਲ, ਪ੍ਰਵੀਨ ਕੌਰ ਅਤੇ ਪ੍ਰੀਤਮ ਕੌਰ ਆਦਿ ਹਾਜ਼ਰ ਸਨ।