Ludhiana Crime : ਹੋਟਲ ਦੇ ਕਮਰੇ 'ਚ ਨਬਾਲਗ ਲੜਕੇ ਨੂੰ ਅਲਫ਼ ਨੰਗਾ ਕਰਕੇ ਬਣਾਈ ਅਸ਼ਲੀਲ ਵੀਡੀਓ, ਦਿੱਤੇ ਤਸੀਹੇ, ਦੋਸਤਾਂ ਨੇ ਵੀਡੀਓ ਕੀਤੀ ਵਾਇਰਲ
ਜਗਰਾਉਂ ਦੇ ਵਾਸੀ ਉਸਦੇ ਦੋਸਤ ਹੀਰਾ ਸਿੰਘ ਅਭੀਜੀਤ ਅਤੇ ਜੱਸੀ ਨੇ ਉਸ ਨਾਲ ਚੌੜੇ ਬਾਜ਼ਾਰ ਵਿੱਚ ਖਰੀਦਾਰੀ ਕੀਤੀ। ਰਾਤ ਹੋਣ ਕਾਰਨ ਲੜਕਿਆਂ ਨੇ ਲੁਧਿਆਣਾ ਦੇ ਬੱਸ ਸਟੈਂਡ ਦੇ ਲਾਗੇ ਪੈਂਦੇ ਹੋਟਲ ਲੀਫ ਵਿੱਚ ਇੱਕ ਕਮਰਾ ਬੁੱਕ ਕਰਵਾ ਲਿਆ।
Publish Date: Sat, 12 Jul 2025 08:34 AM (IST)
Updated Date: Sat, 12 Jul 2025 08:38 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਬੱਸ ਸਟੈਂਡ ਦੇ ਲਾਗੇ ਪੈਂਦੇ ਇੱਕ ਹੋਟਲ ਵਿੱਚ ਨਾਬਾਲਗ ਲੜਕੇ ਦੇ ਤਿੰਨ ਨੌਜਵਾਨ ਦੋਸਤਾਂ ਨੇ ਹੋਟਲ ਦੇ ਬੰਦ ਕਮਰੇ ਵਿੱਚ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਨੂੰ ਨੰਗਾ ਕੀਤਾ ਅਤੇ ਅਸ਼ਲੀਲ ਵੀਡੀਓ ਬਣਾ ਲਈ। ਮੁਲਜਮਾਂ ਨੇ ਲੜਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸਦਾ 16 ਸਾਲ ਦਾ ਬੇਟਾ 7 ਜੁਲਾਈ ਨੂੰ ਵੱਡੀ ਉਮਰ ਦੇ ਆਪਣੇ ਤਿੰਨ ਦੋਸਤਾਂ ਨਾਲ ਜਗਰਾਉਂ ਤੋਂ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਕੱਪੜੇ ਖਰੀਦਣ ਲਈ ਆਇਆ ਸੀ।
ਜਗਰਾਉਂ ਦੇ ਵਾਸੀ ਉਸਦੇ ਦੋਸਤ ਹੀਰਾ ਸਿੰਘ ਅਭੀਜੀਤ ਅਤੇ ਜੱਸੀ ਨੇ ਉਸ ਨਾਲ ਚੌੜੇ ਬਾਜ਼ਾਰ ਵਿੱਚ ਖਰੀਦਾਰੀ ਕੀਤੀ। ਰਾਤ ਹੋਣ ਕਾਰਨ ਲੜਕਿਆਂ ਨੇ ਲੁਧਿਆਣਾ ਦੇ ਬੱਸ ਸਟੈਂਡ ਦੇ ਲਾਗੇ ਪੈਂਦੇ ਹੋਟਲ ਲੀਫ ਵਿੱਚ ਇੱਕ ਕਮਰਾ ਬੁੱਕ ਕਰਵਾ ਲਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਰਾਤ ਵੇਲੇ ਤਿੰਨਾਂ ਨੌਜਵਾਨਾਂ ਨੇ ਉਸਦੇ ਨਾਬਾਲਗ ਪੁੱਤਰ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜਮਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸਨੂੰ ਵਾਲਾਂ ਤੋਂ ਖਿੱਚਿਆ।
ਅਲਫ ਨੰਗਾ ਕਰਨ ਤੋਂ ਬਾਅਦ ਮੁਲਜਮਾਂ ਨੇ ਲੜਕੇ ਦੀ ਵੀਡੀਓ ਬਣਾਈ ਅਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ। ਨਬਾਲਿਗ ਲੜਕਾ ਆਪਣੇ ਦੋਸਤਾਂ ਅੱਗੇ ਤਰਲੇ ਕੱਢਦਾ ਰਿਹਾ ਪਰ ਮੁਲਜਮ ਬੱਚੇ ਨੂੰ ਤਸੀਹੇ ਦੇਣ ਤੋਂ ਨਹੀਂ ਹਟੇ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਬਾਲਗ ਲੜਕੇ ਦੇ ਪਿਤਾ ਦੀ ਸ਼ਿਕਾਇਤ ਤੇ ਜਗਰਾਉਂ ਦੇ ਰਹਿਣ ਵਾਲੇ ਹੀਰਾ ਸਿੰਘ ਜੱਸੀ ਅਤੇ ਅਭੀਜੀਤ ਰਾਏ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਭੀਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਖਦੇਵ ਰਾਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।